ਸੰਸਦ ਦੇ ਬਾਹਰ ਵਿਰੋਧੀ ਪਾਰਟੀਆਂ ਲਾਗਤਾਰ ਪ੍ਰਦਰਸ਼ਨ ਕਰ ਰਹੀਆਂ ਹਨ ।

ਪੈਗਾਸਸ, ਮਹਿੰਗਾਈ ਅਤੇ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਸੰਸਦ ਦੇ ਬਾਹਰ ਲਗਾਤਾਰ ਸ਼੍ਰੌਮਣੀ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।

ਉਥੇ ਹੀ ਅੱਜ ਸੰਸਦ ਤੋਂ ਕੁਝ ਦੂਰੀ ‘ਤੇ ਯੂਥ ਕਾਂਗਰਸ ਵੱਲੋਂ ਸੰਸਦ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੱਧ ਦੀ ਮਹਿੰਗਾਈ, ਬੇਰੁਜ਼ਗਾਰੀ, ਖੇਤੀ ਕਾਨੂੰਨਾਂ ਅਤੇ ਜਾਸੂਸੀ ਮਾਮਲੇ ਦੇ ਵਿਰੋਧ ‘ਚ ਸਾਂਸਦ ਮਾਰਗ ‘ਤੇ ਮਾਰਚ ਕੀਤਾ ਗਿਆ।

ਮਾਰਚ ਦੇ ਮੱਦੇਨਜ਼ਰ ਸੁੱਰਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸੀ ਯੂਥ ਕਾਂਗਰਸੀਆਂ ਨੂੰ ਰੋਕਣ ਲਈ ਪੁਲਿਸ ਨੇ ਬੈਰੀਕੇਢ ਲਗਾਏ ਹੋਏ ਸੀ ਜਦੋਂ ਉਨਹਾਂ ਨੇ ਬੈਰੀਕੇਡ ਟੱਪਣ ਦੀ ਕੋਸ਼ਿਸ ਕੀਤੀ ਤਾਂ ਪੁਲਿਸ ਨੇ ਯੂਥ ਕਾਂਗਰਸ ਦੇ ਆਗੂਆਂ ‘ਤੇ ਪਾਣੀ ਦੀ ਬੁਛਾੜਾ ਮਾਰੀਆਂ।

ਇਸ ਦੌਰਾਨ ਪੁਲਿਸ ਨੇ ਕਈ ਕਾਂਗਰਸੀਆਂ ਨੂੰ ਰਿਹਾਸਤ ‘ਚ ਵੀ ਲਿਆਂ। ਯੂਥ ਕਾਂਗਰਸ ਦੇ ਇਸ ਮਾਰਚ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਮੌਜੂਦ ਰਹੇ।

Spread the love