ਹਰਿਆਣਾ ਸਰਕਾਰ ਨੇ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਲਈ ਵੱਡਾ ਐਲਾਨ ਕੀਤਾ ਹੈ।

ਹਰਿਆਣਾ ਸਰਕਾਰ ਹਰਿਆਣੇ ਦੀਆਂ 9 ਮਹਿਲਾ ਹਾਕੀ ਖਿਡਾਰਨਾਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖ਼ੁਦ ਟਵੀਟ ਕਰਕੇ ਸਾਂਝੀ ਕੀਤੀ ਹੈ। ਖੱਟਰ ਨੇ ਕਿਹਾ, “ਹਰਿਆਣਾ ਸਰਕਾਰ ਓਲੰਪਿਕ ਮਹਿਲਾ ਹਾਕੀ ਟੀਮ ਵਿੱਚ ਸ਼ਾਮਲ ਰਾਜ ਦੀਆਂ 9 ਖਿਡਾਰਨਾਂ ਨੂੰ 50-50 ਲੱਖ ਰੁਪਏ ਦੇਵੇਗੀ। ਨਾਲ ਹੀ ਉਹਨਾਂ ਨੇ ਭਾਰਤੀ ਟੀਮ ਨੂੰ ਟੋਕੀਓ ਉਲੰਪਿਕਸ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ।

Spread the love