ਮਾਨਸੂਨ ਸੈਸ਼ਨ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਸਦ ‘ਚ ਹੰਗਾਮਾ ਹੁੰਦਾ ਆ ਰਿਹਾ ਹੈ। ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦੇ ਤੀਜੇ ਹਫ਼ਤੇ ਦਾ ਆਖ਼ਰੀ ਦਿਨ ਵੀ ਹੰਗਾਮਾ ਭਰਿਆ ਰਿਹਾ ਹੈ। ਪਹਿਲੇ ਅਤੇ ਦੂਜੇ ਹਫ਼ਤੇ ਦੀ ਤਰ੍ਹਾਂ, ਇਹ ਹਫ਼ਤਾ ਵੀ ਹੁਣ ਤੱਕ ਹੰਗਾਮੇ ਨਾਲ ਭਰਿਆ ਰਿਹਾ। ਪੇਗਾਸਸ ਜਾਸੂਸੀ ਘੁਟਾਲੇ ਅਤੇ ਨਵੇਂ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਵਿਰੋਧੀ ਧਿਰਾਂ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲਾਵਰ ਹਨ।

ਸੰਸਦ ਭਵਨ ਦੇ ਗੇਟ ਨੰਬਰ 4 ਦੇ ਬਾਹਰ ਨੈਸ਼ਨਲ ਕਾਨਫਰੰਸ ਦੇ ਦੋ ਸੰਸਦ ਮੈਂਬਰਾਂ ਨੇ ਧਾਰਾ 370 ਦੇ ਮੁੱਦੇ ‘ਤੇ ਆਪਣੇ ਹੱਥਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ। ਹਸਨੈਨ ਮਸੂਦੀ ਅਤੇ ਮੁਹੰਮਦ ਅਕਬਰ ਲੋਨ ਨੇ ਕਿਹਾ ਕਿ ਉੱਥੇ ਜੋ ਵੀ ਹੋਇਆ ਉਹ ਸਾਨੂੰ ਦਿੱਤੇ ਵਾਅਦੇ ਦੇ ਵਿਰੁੱਧ ਸੀ। ਜੋ ਖੋਹਿਆ ਗਿਆ ਸੀ ਉਸਨੂੰ ਵਾਪਸ ਕਰੋ। ਜੇ ਉਥੇ ਪਹਿਲਾਂ ਵਾਲੇ ਹਾਲਾਤ ਲਿਆਂਦੇ ਜਾਣ, ਤਾਂ ਹੀ ਉੱਥੇ ਸ਼ਾਂਤੀ ਲਿਆਂਦੀ ਜਾ ਸਕਦੀ ਹੈ। ਦੱਸ ਦੇਈਏ ਕਿ ਮਾਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂਹੋਇਆ ਸੀ।

ਪਹਿਲੇ ਅਤੇ ਦੂਜੇ ਹਫਤਿਆਂ ‘ਚ, ਦੋਵੇਂ ਸਦਨਾਂ ‘ਚ ਸਿਰਫ 18 ਘੰਟਿਆਂ ਲਈ ਹੀ ਕੰਮ-ਕਾਰ ਕੀਤਾ ਗਿਆ, ਜੋ ਕਿ 107 ਘੰਟੇ ਹੋਣੇ ਚਾਹੀਦੇ ਸੀ। ਕੰਮ ਨਾ ਕਰਨ ਕਾਰਨ ਟੈਕਸ ਦਾਤਾਵਾਂ ਨੂੰ 133 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਅੱਜ ਵੀ ਭਾਰੀ ਹੰਗਾਮੇ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ 9 ਅਗਸਤ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

Spread the love