ਟੋਕਿਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਅੱਜ ਕਾਂਸੀ ਤਗਮੇ ਲਈ ਮੁਕਾਬਲਾ ਬਹੁਤ ਸ਼ਾਨਦਾਰ ਰਿਹਾ ,ਬੇਸ਼ਕ ਭਾਰਤ ਦੀਆਂ ਖਿਡਾਰਨਾਂ ਤਗਮਾ ਨਹੀਂ ਜਿੱਤ ਸਕੀਆਂ ਪਰ ਉਨ੍ਹਾਂ ਦੇ ਪ੍ਰਦਰਸ਼ਨ ਦੇ ਚਰਚੇ ਚਾਰ ਚੁਫੇਰੇ ਹੋ ਰਹੇ ਹਨ।

ਬੀਤੇ ਦਿਨ ਪੁਰਸ਼ ਹਾਕੀ ਟੀਮ ਨੇ ਜਦੋਂ ਕਾਂਸੀ ਦਾ ਤਗਮਾ ਜਿੱਤਿਆ ਉਸ ਤੋਂ ਬਾਅਦ ਦੇਸ਼ ਵਾਸੀਆਂ ਨੂੰ ਕੁੜੀਆਂ ਦੀ ਹਾਕੀ ਟੀਮ ਤੋਂ ਉਮੀਦ ਹੋਰ ਵੱਧ ਗਈ ਸੀ ਪਰ ਹੁਣ ਉਹ ਉਮੀਦ ਟੁੱਟ ਗਈ ਹੈ। ਗਰੇਟ ਬ੍ਰਿਟੇਨ ਨੇ 4-3 ਦੇ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੂੰ ਹਰਾ ਦਿੱਤਾ ਹੈ।

ਭਾਰਤੀ ਟੀਮ ਨੇ ਕਮਾਲ ਦੀ ਗੇਮ ਖੇਡੀ। ਭਾਰਤ ਨੇ ਤਿੰਨ ਗੋਲ ਕੀਤੇ। ਭਾਰਤ ਪਹਿਲਾਂ ਦੋ ਗੋਲ ਨਾਲ ਪਿੱਛੇ ਸੀ ,ਪਰ ਬਾਅਦ ‘ਚ ਭਾਰਤ 3-2 ਨਾਲ ਅੱਗੇ ਰਿਹਾ। ਦੂਜੇ ਹਾਫ ਵਿੱਚ ਭਾਰਤ ਦੀ ਸ਼ਾਨਦਾਰ ਵਾਪਸੀ ਹੋਈ ਹੈ। ਵੰਦਨਾ ਕਟਾਰੀਆ ਨੇ ਨੌਕ ਆਊਟ ਗੇੜ ਵਿੱਚ ਭਾਰਤ ਲਈ ਪਹਿਲਾ ਫੀਲਡ ਗੋਲ ਕੀਤਾ।

ਟੋਕੀਓ ‘ਚ ਚੱਲ ਰਹੀਆਂ ਓਲੰਪਿਕ ਖੇਡਾਂ ‘ਚ ਭਾਰਤ ਨੇ ਹੁਣ ਤੱਕ ਪੰਜ ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚੋਂ ਦੋ ਮੈਡਲ ਚਾਂਦੀ ਦੇ ਮੈਡਲ ਦੇ ਰੂਪ ‘ਚ ਆਏ ਹਨ, ਜਦਕਿ ਤਿੰਨ ਮੈਡਲ ਕਾਂਸੀ ਦੇ ਰੂਪ ‘ਚ ਆਏ ਹਨ। ਭਾਰਤ ਨੇ ਚਾਰ ਵਿਅਕਤੀਗਤ ਮੁਕਾਬਲਿਆਂ ‘ਚ ਮੈਡਲ ਜਿੱਤੇ ਹਨ। ਜਦਕਿ ਇੱਕ ਮੈਡਲ ਇੱਕ ਟੀਮ ਦੇ ਰੂਪ ‘ਚ ਆਇਆ, ਜੋ ਹਾਕੀ ਪੁਰਸ਼ ਟੀਮ ਨੇ ਜਿੱਤਿਆ ਹੈ।

ਜੇਕਰ ਇੱਥੇ ਗੱਲ ਕਰਲੀਏ ਪੰਜਾਬ ਦੀ ਖਿਡਾਰਣ ਗੁਰਜੀਤ ਕੌਰ ਦੇ ਪਰਿਵਾਰ ਦੀ ਤਾਂ ਅੱਜ ਦੇ ਮੈਚ ‘ਚ ਦੋ ਗੋਲ ਕਰਨ ਵਾਲੀ ਪੰਜਾਬ ਦੀ ਗੁਰਜੀਤ ਕੌਰ (Gurjit Kaur) ਦਾ ਪਰਿਵਾਰ ਟੋਕੀਉ ਉਲੰਪਿਕ (Tokyo Olympic) ਮਹਿਲਾ ਹਾਕੀ (Women’s Hockey) ਕਾਂਸੀ ਤਗਮੇ ਦੇ ਮੈਚ ‘ਚ ਬ੍ਰਿਟੇਨ ਨਾਲ 4-3 ਦੀ ਹਾਰ ਤੋਂ ਬਾਅਦ ਨਿਰਾਸ਼ ਹੋ ਸਕਦਾ ਹੈ, ਪਰ ਹਾਰਨ ਤੋਂ ਦੁਖੀ ਨਹੀਂ ਹੈ।

ਭਰਾ ਗੁਰਚਰਨ ਸਿੰਘ ਨੇ ਕਿਹਾ ਕਿ ਜਿੱਤ ਅਤੇ ਹਾਰ ਪਰਮਾਤਮਾ ਦੇ ਹੱਥ ‘ਚ ਹੈ। ਉਹ ਖੁਸ਼ ਹਨ ਕਿ ਗੁਰਜੀਤ ਨੇ ੳਲੰਪਿਕਸ ‘ਚ ਹਾਕੀ ਦੇ ਹਰ ਮੈਚ ‘ਚ ਆਪਣੀ ਪ੍ਰਤਿਭਾ ਦਿਖਾਈ ਹੈ। ਉਥੇ ਹੀ ਗੁਰਜੀਤ ਕੌਰ ਦੀ ਦਾਦੀ ਦਰਸ਼ਨ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਪੋਤੀ ‘ਤੇ ਮਾਣ (Proud) ਮਹਿਸੂਸ ਕਰਦੀ ਹੈ, ਕਿਉਂਕਿ ਉਸਦੀ ਪੋਤੀ ਨੇ ਆਪਣੇ ਪਿਤਾ ਅਤੇ ਦਾਦੇ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਦੇ ਨਾਲ ਹੀ ਗੁਰਜੀਤ ਕੌਰ ਦੀ ਮਾਂ ਹਰਜਿੰਦਰ ਕੌਰ ਨੇ ਕਿਹਾ ਕਿ ਟੀਮ ਸ਼ਾਨਦਾਰ ਖੇਡੀ ਅਤੇ ਜੋ ਹੋਇਆ, ਉਹ ਰੱਬ ਦੀ ਮਰਜ਼ੀ ਹੈ। ਮੁਕਾਬਲੇ ‘ਚ ਹਾਰ ਜਿੱਤ ਤਾਂ ਚਲਦੀ ਰਹਿੰਦੀ ਹੈ, ਉਨ੍ਹਾਂ ਕਿਹਾ ਅਗਲੀ ਵਾਰ ਧੀਆਂ ਮੈਡਲ ਜ਼ਰੂਰ ਲਿਆਉਣਗੀਆਂ।

Spread the love