ਭਲਵਾਨ ਬਜਰੰਗ ਪੂਨੀਆ ਸੈਮੀਫਾਈਨਲ ਮੁਕਾਬਲਾ ਹਾਰ ਗਏ ਨੇ ਹਾਲਾਂਕਿ ਮੈਡਲ ਦੀ ਉਮੀਦ ਅਜੇ ਵੀ ਬਰਕਰਾਰ ਹੈ।

ਬਜਰੰਗ ਪੁਨੀਆਂ ਹੁਣ ਕਾਂਸੇ ਦੇ ਤਗਮਾ ਲਈ ਖੇਡਣਗੇ ਅਗਲਾ ਮੁਕਾਬਲਾ।ਬਜਰੰਗ ਪੂਨੀਆ ਦੀ ਸੈਮੀਫਾਈਨਲ ‘ਚ ਟੱਕਰ ਤਿੰਨ ਵਾਰ ਦੇ ਵਰਲਡ ਚੈਂਪੀਅਨ ਹਾਜੀ ੲਲਿਯੇਵ ਨਾਲ ਸੀ।

ਹਾਜੀ ਏਲੀਯੇਵ ਤੋਂ ਪੂਨੀਆ 5-12 ਨਾਲ ਹਾਰ ਗਏ। ਬਜਰੰਗ ਹੁਣ ਕਾਂਸੀ ਤਮਗੇ ਲਈ ਰੇਪੇਚੇਜ ਮੁਕਾਬਲੇ ਦੇ ਜੇਤੂ ਨਾਲ ਖੇਡਣਗੇ। ਉਹ ਜੇਕਰ ਇਸ ਵਿਚ ਜਿੱਤ ਦਰਜ ਕਰਨ ਵਿਚ ਸਫ਼ਲ ਰਹਿੰਦੇ ਨੇ ਤਾਂ ਓਲੰਪਿਕ ਵਿਚ ਇਹ ਭਾਰਤ ਦੇ ਸਰਵਉੱਚ ਪ੍ਰਦਰਸ਼ਨ ਦੀ ਬਰਾਬਰੀ ਹੋਵੇਗੀ।

ਸੁਸ਼ੀਲ ਕੁਮਾਰ ਅਤੇ ਯੋਗੇਸ਼ਵਰ ਦੱਤ ਨੇ 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿਚ ਇਕ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਿਆ ਸੀ। ਰਵੀ ਦਹੀਆ ਨੇ ਵੀਰਵਾਰ ਨੂੰ ਟੋਕੀਓ ਓਲੰਪਿਕ ਵਿਚ 57 ਕਿਲੋਗ੍ਰਾਮ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ।

Spread the love