ਟੋਕਿਓ ਉਲੰਪਿਕ 2020 ਵਿੱਚ ਜਾਣ ਮਗਰੋਂ ਪੂਰੀਆਂ ਦੁਨੀਆਂ ‘ਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਪੰਜਾਬ ਦੀ ਸ਼ੇਰਨੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਅੱਜ ਪਟਿਆਲਾ ਪਹੁੰਚੀ ਹੈ।

ਮੁਕਾਬਲੇ ‘ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਦਾ ਅੱਜ ਉਸ ਦੀ ਕਰਮ ਭੂਮੀ ਐਨ.ਆਈ.ਐੱਸ.ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਡਿਸਕਸ ਸੁੱਟਣ ਮੁਕਾਬਲੇ ਦੀ ਫਾਈਨਲ ਲਿਸਟ ਤੇ 6ਵੇਂ ਸਥਾਨ ‘ਤੇ ਰਹੀ ਕਮਲਪ੍ਰੀਤ ਕੌਰ ਦੇ ਸਵਾਗਤ ਲਈ ਐਨ.ਆਈ.ਐੱਸ. ਦੇ ਕੋਚ ਤੇ ਖੇਡ ਪ੍ਰੇਮੀ ਹਾਜ਼ਰ ਸਨ। ਜਦੋਂ ਹੀ ਕਮਲਪ੍ਰੀਤ ਕੌਰ ਐਨਆਈਐਸ ਤੋਂ ਬਾਹਰ ਆਈ ਤਾਂ ਉਸ ਦਾ ਫੁੱਲਾਂ ਦੀ ਵਰਖਾ ਕਰ ਕੇ ਅਤੇ ਹਾਰ ਪਾ ਕੇ ਸਨਮਾਨ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਨੇ ਉਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਖਿਡਾਰੀ ਪੈਦਾ ਕਰਨ ਲਈ ਗਰਾਊਂਡ ਲੈਵਲ ਤੇ ਕੰਮ ਕਰਨਾ ਚਾਹੀਦਾ। ਸਰਕਾਰ ਸਿਰਫ ਉਦੋਂ ਹੀ ਖਿਡਾਰੀਆਂ ਦੀ ਸਾਰ ਲੈਂਦੀ ਹੈ ਜਦੋਂ ਕੋਈ ਵੀ ਖਿਡਾਰੀ ਦੇਸ਼ ਲਈ ਮੈਡਲ ਲੈਂਦਾ ਹੈ।

ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਮਕਸਦ ਕਾਮਨਵੈਲਥ ਗੇਮਾਂ ਅਤੇ ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਣਾ ਹੈ। ਜਿਸ ਲਈ ਉਹ ਦਿਨ ਰਾਤ ਮਿਹਨਤ ਕਰਨਗੇ।ਆਪਣੀ ਕੋਚ ਰਾਖੀ ਤਿਆਗੀ ਦੀ ਮੌਜੂਦਗੀ ‘ਚ ਕਮਲਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਦੇਸ਼ ‘ਚ ਖੇਡਾਂ ਲਈ ਬੁਨਿਆਦੀ ਸਹੂਲਤਾਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ। ਕਮਲਪ੍ਰੀਤ ਕੌਰ ਨੇ ਕਿਹਾ ਕਿ ਉਸ ਦਾ ਅਗਲਾ ਟੀਚਾ ਪੈਰਿਸ ਉਲੰਪਿਕ ‘ਚ ਸੋਨ ਤਗਮਾ ਜਿੱਤਣਾ ਹੈ। ਉਹ ਇਸ ਤੋਂ ਬਾਅਦ ਆਪਣੇ ਪਿੰਡ ਕਬਰਵਾਲਾ (ਸ੍ਰੀ ਮੁਕਤਸਰ ਸਾਹਿਬ) ਨੂੰ ਰਵਾਨਾ ਹੋ ਗਈ।

Spread the love