ਅੱਜ ਸ਼੍ਰੋਮਣੀ ਅਕਾਲੀ ਦਲ( Shiromani Akali Dal )ਦੇ ਸਟੂਡੈਂਟ ਵਿੰਗ ਐਸਓਆਈ (Student Wing SOI) ਦੇ ਪੰਜਾਬ ਯੂਨੀਵਰਸਿਟੀ ‘ਚ ਪਿਛਲੇ ਸਾਲ ਪ੍ਰਧਾਨ ਰਹੇ ਵਿੱਕੀ ਮਿੱਡੂਖੇੜਾ (Vicky Middukhera) ‘ਤੇ ਅਣਪਛਾਤਿਆਂ ਵੱਲੋਂ ਉਸ ਸਮੇਂ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਮੁਹਾਲੀ ‘ਚ ਜਾ ਰਿਹਾ ਸੀ ।

ਉਧਰ ਪੁਲੀਸ ਸੂਤਰ ਇਸ ਨੂੰ ਗੈਂਗਵਾਰ ਦੱਸ ਰਹੇ ਹਨ। ਭਾਵੇਂ ਪੂਰੀ ਖ਼ਬਰ ਅਜੇ ਸਾਹਮਣੇ ਨਹੀਂ ਆਈ ਪਰ ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ ਆਈ.ਵੀ.ਵਾਈ ਹਸਪਤਾਲ ਮੁਹਾਲੀ (IVY Hospital Mohali) ‘ਚ ਲਿਜਾਇਆ ਗਿਆ ਜਿਥੇ ਕਿ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ 4 ਹਮਲਾਵਰ ਸਨ ਜਿਨ੍ਹਾਂ ਦੀ 12 ਬੋਰ ਨਾਲ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਹਨ ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਮੁਹਾਲੀ ਦੇ ਐਸਐਸਪੀ (SSP Mohali) ਮੌਕੇ ‘ਤੇ ਪਹੁੰਚ ਗਏ ਹਨ ਅਤੇ ਪੂਰੇ ਮੁਹਾਲੀ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਦੱਸਣਯੋਗ ਹੈ ਕਿ ਮੁਹਾਲੀ ਦੇ ਵਾਰਡ ਨੰਬਰ 38 ਤੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਨਗਰ ਨਿਗਮ ਦੀ ਚੋਣ ਲੜਨ ਵਾਲੇ ਸੀਨੀਅਰ ਯੂਥ ਆਗੂ ਅਜੇਪਾਲ ਸਿੰਘ ਮਿੱਡੂ ਖੇੜਾ (Senior youth leader Ajaypal Singh Midu Kheda)ਦੇ ਮ੍ਰਿਤਕ ਵਿੱਕੀ ਮਿੱਡੂਖੇੜਾ ਛੋਟੇ ਭਰਾ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਅਣਪਛਾਤਿਆਂ ਨੇ ਸੈਕਟਰ 71 ਦੇ ਕਮਿਊਨਿਟੀ ਸੈਂਟਰ ਨੇੜੇ (Senior youth leader Ajaypal Singh Midu Kheda) ਕੀਤਾ ਹੈ।

Spread the love