ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਅੱਜ 9 ਵੀਂ ਕਿਸ਼ਤ ਜਾਰੀ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਕਿਸ਼ਤ ਜਾਰੀ ਕੀਤੀ। 19,500 ਕਰੋੜ ਰੁਪਏ ਦੀ ਰਕਮ ਤਕਰੀਬਨ 9 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਦਿੱਤੀ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਹਰ ਸਾਲ ਕਿਸਾਨ ਪਰਿਵਾਰਾਂ ਨੂੰ 6000 ਰੁਪਏ, ਤਿੰਨ ਕਿਸ਼ਤਾਂ ‘ਚ ਦਿੱਤੇ ਜਾਂਦੇ ਹਨ। ਨਵੇਂ ਨਿਯਮਾਂ ਮੁਤਾਬਿਕ , ਸਰਕਾਰੀ ਕਰਮਚਾਰੀ ਜਾਂ ਆਮਦਨ ਟੈਕਸ ਅਦਾ ਕਰਨ ਵਾਲੇ ਕਿਸਾਨਾਂ ਨੂੰ ਯੋਗ ਨਹੀਂ ਮੰਨਿਆ ਜਾਂਦਾ ਹੈ. ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਤੋਂ ਵੱਧ ਪੈਨਸ਼ਨ ਪ੍ਰਾਪਤ ਕਰਨ ਵਾਲੇ ਡਾਕਟਰ, ਇੰਜੀਨੀਅਰ, ਸੀਏ ਅਤੇ ਕਰਮਚਾਰੀ ਵੀ ਇਸ ਯੋਜਨਾ ਵਿੱਚ ਸ਼ਾਮਲ ਨਹੀਂ ਹੋ ਸਕਦੇ।

ਪੀਐਮ-ਕਿਸਾਨ ਯੋਜਨਾ ਦਾ ਲਾਭ ਕੇਵਲ ਉਨ੍ਹਾਂ ਕਿਸਾਨ ਪਰਿਵਾਰਾਂ ਨੂੰ ਮਿਲੇਗਾ ਜਿਨ੍ਹਾਂ ਦੇ ਨਾਂ ਜ਼ਮੀਨ ਦੇ ਰਿਕਾਰਡ ਵਿੱਚ ਦਰਜ ਕੀਤੇ ਗਏ ਹਨ। ਇਸ ਦੌਰਾਨ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਦਿਆਂ ਪੀਐੱਮ ਮਮੋਦੀ ਨੇ ਕਿਹਾ ਕਿ ਅੱਜ ਭਾਰਤ ਖੇਤੀ ਦਰਾਮਦ ਦੇ ਮਾਮਲੇ ‘ਚ ਪਹਿਲੀ ਵਾਰ ਦੁਨੀਆ ਦੇ ਟਾਪ-10 ਦੇਸ਼ਾਂ ‘ਚ ਪਹੁੰਚਿਆ ਹੈ। ਕਰੋਨਾ ਕਾਲ ‘ਚ ਦੇਸ਼ ਨੇ ਖੇਤੀ ਦਰਾਮਦ ਦੇ ਨਵੇਂ ਰਿਕਾਰਡ ਬਣਾਏ ਹਨ।

ਅੱਜ ਜਦੋਂ ਭਾਰਤ ਦੀ ਪਛਾਣ ਇੱਕ ਵੱਡੇ ਖੇਤੀ ਨਿਰਯਾਤ ਦੇਸ਼ ਦੀ ਬਣ ਰਹੀ ਹੈ। ਸਾਡਾ ਦੇਸ਼ ਖਾਣ ਵਾਲੇ ਤੇਲ ਵਿੱਚ ਸਵੈ-ਨਿਰਭਰ ਹੋਵੇ ਇਸ ਲਈ ਸਾਨੂੰ ਕੰਮ ਕਰਨਾ ਹੈ। ਇਸਲਈ ਰਾਸ਼ਟਰੀ ਖਾਣ ਵਾਲੇ ਤੇਲ ਮਿਸ਼ਨ ਦਾ ਸੰਕਲਪ ਲਿਆ ਗਿਆ ਹੈ। ਅੱਜ ਦੇ ਭਾਰਤ ਛੱਡੋ ਅੰਦੋਲਨ ਨੂੰ ਯਾਦ ਕਰ ਰਿਹਾ ਹੈ, ਇਸ ਇਤਿਹਾਸਕ ਦਿਨ ‘ਚ ਇਹ ਸੰਕਲਪ ਸਾਨੂੰ ਉਰਜਾ ਨਾਲ ਭਰ ਦਿੰਦਾ ਹੈ।

Spread the love