ਮਸ਼ਹੂਰ ਟੀਵੀ ਸੀਰੀਅਲ ‘ਪ੍ਰਤਿਗਿਆ’ ਵਿੱਚ ਰੋਲ ਅਦਾ ਕਰਨ ਵਾਲੇ ‘ਠਾਕੁਰ ਸੱਜਣ ਸਿੰਘ’ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ।

ਜੋ ਮਸ਼ਹੂਰ ‘ਠਾਕੁਰ ਸੱਜਣ ਸਿੰਘ’ ਨਾਮ ਤੋਂ ਜਾਣੇ ਜਾਂਦੇ ਟੀਵੀ ਕਲਾਕਾਰ ਅਤੇ ਅਭਿਨੇਤਾ ਵੱਜੋ ਜਾਣੇ ਜਾਂਦੇ ਅਨੁਪਮ ਸ਼ਿਆਮ ਓਝਾ (Actor Anupam Shyam Ojha) ਉਨ੍ਹਾਂ ਦਾ ਅਸਲ ਨਾਮ ਹੈ।

ਅਨੁਪਮ ਸ਼ਿਆਮ ਬੀਤੀ ਰਾਤ ਐਤਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ (Anupam Shyam Death ) ਆਖ ਗਏ। ਉਨ੍ਹਾਂ 63 ਸਾਲ ਦੀ ਉਮਰ ‘ਚ ਆਖਰੀ ਸਾਹ ਲਏ ਹਨ।

ਉਨ੍ਹਾਂ ਨੂੰ ਇੱਕ ਹਫ਼ਤਾ ਪਹਿਲਾਂ ਗੰਭੀਰ ਹਾਲਤ ‘ਚ ਮੁੰਬਈ ਦੇ ਗੋਰਗਾਂਵ ਇਲਾਕੇ ਦੇ ਲਾਈਫਲਾਈਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਲੰਮੇ ਸਮੇਂ ਤੋਂ ਬਿਮਾਰ ਸਨ ਤੇ ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਦੱਸਿਆ ਜਾ ਰਿਹਾ ਕਿ ਕੁਝ ਮਹੀਨੇ ਪਹਿਲਾਂ ਅਨੁਪਮ ਸ਼ਿਆਮ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਬੀਮਾਰੀ ਦੇ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਸੀ। ਆਰਥਿਕ ਮਦਦ ਮੰਗਣ ਤੋਂ ਬਾਅਦ ਸੋਨੂੰ ਸੂਦ ਅਤੇ ਸਿਨੇਮਾ ਆਰਟਿਸਟ ਐਸੋਸੀਏਸ਼ਨ ਅਨੁਪਮ ਸ਼ਿਆਮ ਦੀ ਮਦਦ ਦੇ ਲਈ ਅੱਗੇ ਆਏ ਸਨ।

ਬੀਤੀ ਰਾਤ ਹਸਪਤਾਲ ‘ਚ ਮੌਜੂਦ ਅਨੁਪਮ ਸ਼ਿਆਮ ਦੇ ਦੋਸਤ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਅਨੁਪਮ ਦੀ ਮੌਤ ਮਲਟੀਪਲ ਆਰਗੇਨ ਫੇਲਈਅਰ ਕਾਰਨ ਹੋਈ ਹੈ।

Spread the love