ਟੋਕੀਓ ਉਲੰਪਿੰਕ ਵਿੱਚ ਦੇਸ਼ ਦਾ ਨਾਮ ਉੱਚਾ ਕਰਨ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਭਾਰਤੀ ਹਾਕੀ ਟੀਮ ਦੇ ਹੋਣਹਾਰ ਖਿਜਾਰੀ ਉਲੰਪੀਅਨ ਰੁਪਿੰਦਰ ਪਾਲ ਸਿੰਘ ਨੂੰ ਸਨਮਾਨ ਦੇਣ ਲਈ ਕਾਲਜ ਰੋਡ ਦਾ ਨਾਮ ਰੁਪਿੰਦਰ ਪਾਲ ਸਿੰਘ ਦੇ ਨਾਮ ਨੂੰ ਸਮਰਪਿਤ ਕਰਨ ਨੂੰ ਲੈ ਕੇ ਵਫਦ ਫ਼ਰੀਦਕੋਟ ਦੇ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿਲੋਂ ਨੂੰ ਮਿਲਿਆ ਤੇ ਇਸ ਸਬੰਧੀ ਉਚਿੱਤ ਕਾਰਵਾਈ ਦੀ ਮੰਗ ਕੀਤੀ।

ਇਸ ਵਫਦ ਵਿੱਚ ਕਲੱਬ ਦੇ ਪ੍ਰਧਾਨ ਸ. ਤਜਿੰਦਰ ਸਿੰਘ ਮੋੜ, ਹਰਜੀਤ ਸਿੰਘ ਬੋਦਾ ਜਨਰਲ ਸਕੱਤਰ ਸਮੇਤ ਸਮੂਹ ਅਹੁਦੇਦਾਰ ਹਾਜ਼ਰ ਸਨ।

ਇਸ ਮੌਕੇ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿਲੋਂ ਨੇ ਕਿਹਾ ਕਿ ਰੁਪਿੰਦਰ ਪਾਲ ਸਿੰਘ ਨੇ ਪੂਰੇ ਦੇਸ਼,ਸੂਬੇ ਅਤੇ ਫ਼ਰੀਦਕੋਟ ਦਾ ਨਾਮ ਸਾਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ ਤੇ ਬਾਬਾ ਫਰੀਦ ਹਾਕੀ ਕਲੱਬ ਵੱਲੋਂ ਹੋਣਹਾਰ ਉਲੰਪੀਅਨ ਨੂੰ ਸਨਮਾਨ ਦੇਣ ਲਈ ਕਾਲਜ ਰੋਡ ਦਾ ਨਾਮ ਉਸ ਦੇ ਨਾਮ ਤੇ ਕਰਨ ਦੀ ਮੰਗ ਬਿਲਕੁਲ ਜਾਇਜ਼ ਹੈ।

ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਾਰੀ ਕਾਰਵਾਈ ਡਿਪਟੀ ਕਮਿਸ਼ਨਰ ਰਾਹੀਂ ਮੁਕੰਮਲ ਕਰਵਾ ਕੇ ਕੇਸ ਪੰਜਾਬ ਸਰਕਾਰ ਨੂੰ ਭੇਜਣਗੇ ਤੇ ਇਸ ਸਬੰਧੀ ਜਲਦੀ ਮਨਜ਼ੂਰੀ ਲੈ ਕੇ ਕਾਲਜ ਰੋਡ ਦਾ ਨਾਮ ਹਾਕੀ ਉਲੰਪੀਅਨ ਰੁਪਿੰਦਰ ਪਾਲ ਸਿੰਘ ਦੇ ਨਾਮ ਤੇ ਰੱਖਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ।

Spread the love