ਸੋਸ਼ਲ ਮੀਡਿਆ ‘ਤੇ ਇੱਕ ਐੱਸਐੱਚਓ (SHO) ਦੀ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਜਿਸ ਵਿੱਚ ਐੱਸਐੱਚਓ ਸ਼ਰੇਆਮ ਗੁੰਡਾਗਰਦੀ ਕਰਦਾ ਦਿਖਾਈ ਦੇ ਰਿਹਾ ਹੈ।

ਜਿਸ ਦਾ ਨਾਮ ਐੱਸਐੱਚਓ ਬਲਵਿੰਦਰ ਸਿੰਘ ਹੈ ‘ਤੇ ਵੀਡੀਓ ਵਿੱਚ ਕਿਸਾਨਾਂ ਨੂੰ ਮਾੜੀ ਸ਼ਬਦਾਵਲੀ ਬੋਲਦਾ ਨਜ਼ਰ ਆ ਰਿਹਾ ਹੈ।

ਦਰਅਸ਼ਲ ਕਾਂਗਰਸੀ ਵਿਧਾਇਕ ਹਰਦਿਆਲ ਸਿੰਂਘ ਕੰਬੋਜ਼ ਦਾ ਵਿਰੋਧ ਕਰਨ ਲਈ ਕਿਸਾਨ ਪਹੁੰਚੇ ਸੀ ਪਰ ਇਸ ਦੌਰਾਨ ਐੱਸਐੱਚਓ ਬਲਵਿੰਦਰ ਸਿੰਘ ਕਿਸਾਨਾਂ ਨੂੰ ਸ਼ਰੇਆਮ ਧਮਕੀ ਦੇ ਰਿਹਾ ਹੈ । ਐੱਸਐੱਚਓ ਨੇ ਕਿਸਾਨਾਂ ਨੂੰ ਕਿਹਾ ਕਿ ‘ਤੁਹਾਡੀ ਜਾਨ ਕੱਢ ਦੇਊ ਮੈਂ’..ਇਹ ਲਫ਼ਜ਼ ਵਰਤੇ ਗਏ ਹਨ ਐੱਸਐੱਚਓ ਵੱਲੋਂ ਕਿਸਾਨਾਂ ਲਈ ਜਿਸ ਦੀ ਹਰ ਜਗ੍ਹਾ ਨਿੰਦਾ ਕੀਤੀ ਜਾ ਰਹੀ ਹੈ।

ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਬਨੂੜ ਦੇ ਇੱਕ ਸਟੇਡੀਅਮ ਦਾ ਉਦਘਾਟਨ ਕਰਨ ਪਹੁੰਚੇ ਸੀ ਪਰ ਉਸਤੋਂੰ ਪਹਿਥਾਂ ਉਥੇ ਕਿਸਾਨ ਪਹੁੰਚ ਗਏ ਤੇ ਕਿਸਾਨਾਂ ਨੇ ਕਾਲੀ ਝੰਡੌਆਂ ਦਿਖਾ ਕੇ ਵਿਰੋਧ ਕੀਤਾ। ਪਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਐੱਸਐੱਚਓ ਨੇ ਕਿਸਾਨਾਂ ਦੀ ਜਾਨ ਲੈਣ ਦੀ ਧਮਕੀ ਤੱਕ ਵੀ ਦਿੱਤੀ ਹੈ।ਐੱਸਐੱਚਓ ਦੀ ਧਮਕੀ ਤੋਂ ਬਾਅਦ ਹੁਣ ਕਿਸਾਨ ਭੜਕ ਉੱਠੇ ਨੇ ਤੇ ਐੱਸਐੱਚਓ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ ।

ਉੱਥੇ ਹੀ ਐੱਸਐੱਚਓ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ 1600 ਵਿਦਿਆਰਥੀ ਪੇਪਰ ਦੇ ਰਹੇ ਸਨ। ਐੱਸਐੱਚਓ ਦਾ ਕਹਿਣਾ ਹੈ ਕਿ ਮੈਂ ਕੋਈ ਸ਼ਬਦ ਗਲਤ ਨਹੀਂ ਬੋਲਿਆ।ਹਾਲਾਂਕਿ ਐੱਸਐੱਚਓ ਬਨੂੜ ਡਿਊਟੀ ‘ਤੇ ਤਾਇਨਾਤ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਉਨ੍ਹਾਂ ‘ਤੇ ਕਾਫ਼ੀ ਪ੍ਰੈਸ਼ਰ ਸੀ, ਪਰ ਜਿਸ ਤਰੀਕੇ ਦੀ ਭਾਸ਼ਾ ਉਨ੍ਹਾਂ ਵੱਲੋਂ ਵਰਤੀ ਗਈ ਹੈ ਉਹ ਬਹੁਤ ਨਿੰਦਣਯੋਗ ਹੈ ਤੇ ਹੁਣ ਲਗਾਤਾਰ ਐੱਸਐੱਚਓ ਬਲਵਿੰਦਰ ਸਿੰਘ ‘ਤੇ ਸਵਾਲ ਉੱਠ ਰਹੇ ਹਨ।

Spread the love