ਆਸਟ੍ਰੇਲੀਆ ਨੇ ਮੌਡਰਨਾ ਵੈਕਸੀਨ ਨੂੰ ਆਰਜ਼ੀ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਰੋਨਾ ਮਹਾਮਾਰੀ ਦੀ ਵਧ ਰਹੀ ਇਨਫੈਕਸ਼ਨ ਕਰਕੇ ਇਹ ਫੈਸਲਾ ਲਿਆ।

ਡੈਲਟਾ ਵੇਰੀਐਂਟ ਦੇ ਮੱਦੇਨਜ਼ਰ ਮੌਡਰਨਾ ਕੋਵਿਡ-19 ਟੀਕੇ ਨੂੰ ਵਿਸ਼ਵ ਦੇ ਮੋਹਰੀ ਰੈਗੂਲੇਟਰ, ਥੈਰਾਪਿਉਟਿਕਸ ਗੁੱਡਜ਼ ਐਡਮਿਿਨਸਟ੍ਰੇਸ਼ਨ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਆਸਟ੍ਰੇਲਿਆਈ ਲੋਕਾਂ ਲਈ ਵਰਤਣ ਦੀ ਆਰਜ਼ੀ ਮਨਜ਼ੂਰੀ ਦੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਇਹ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪਾਇਆ ਗਿਆ ਹੈ ਅਤੇ ਆਸਟਰੇਲੀਆ ਦੀ ਸਰਕਾਰ ਨੇ ਟੀਕੇ ਦੀਆਂ 25 ਮਿਲੀਅਨ ਖੁਰਾਕਾਂ ਪਹਿਲਾਂ ਹੀ ਸੁਰੱਖਿਅਤ ਕਰ ਲਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਮਿਲੀਅਨ ਟੀਕਿਆਂ ਦੀ ਪਹਿਲੀ ਖੇਪ ਸਤੰਬਰ ਵਿੱਚ ਪਹੁੰਚੇਗੀ।

ਦੱਸ ਦੇਈਏ ਕਿ ਆਸਟ੍ਰੇਲੀਆ ਦੇ ਕਈ ਸ਼ਹਿਰਾਂ ‘ਚ ਕਰੋਨਾ ਦੇ ਕੇਸ ਵਧਦੇ ਨਜ਼ਰ ਆ ਰਹੇ ਨੇ ਜਿਸ ਕਰਕੇ ਸਰਕਾਰ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੀ।

Spread the love