ਜਾਪਾਨ ਦੇ ਪ੍ਰਧਾਨ ਮੰਤਰੀ ਨੇ ਓਲੰਪਿਕ ਖੇਡਾਂ ਦੀ ਸਫ਼ਲ ਅਤੇ ਸੁਰੱਖਿਅਤ ਸਮਾਪਤੀ ਲਈ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ।

ਯੋਸ਼ਿਿਹਦੇ ਸੁਗਾ ਨੇ ਸਹਿਯੋਗ ਅਤੇ ਸਮਰਥਨ ਲਈ ਲੋਕਾਂ ਦਾ ਸ਼ੁਕਰਗੁਜ਼ਾਰ ਹੁੰਦਿਆਂ ਕਿਹਾ ਕਿ ਟੋਕੀਓ ਖੇਡਾਂ ਇੱਕ ਸਾਲ ਲਈ ਮੁਲਤਵੀ ਜ਼ਰੂਰ ਕੀਤੀਆਂ ਗਈਆਂ ਪਰ ਇਹ ਸਖ਼ਤ ਹਦਾਇਤਾਂ ਦਰਮਿਆਨ ਸਮਾਪਤ ਹੋਈਆਂ ਹਨ।

ਉਨ੍ਹਾਂ ਖਿਡਾਰੀਆਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੈਦਾਨ ’ਤੇ ਖੇਡ ਸਮਾਪਤ ਹੋਣ ਦੇ ਤੁਰੰਤ ਮਗਰੋਂ ਮਾਸਕ ਪਹਿਨਣਾ ਪੈ ਰਿਹਾ ਸੀ ਜਿਨਾਂ ਨੇ ਮੈਦਾਨ ‘ਚ ਪੂਰਾ ਸਹਿਯੋਗ ਦਿੱਤਾ।

ਇਸ ਤੋਂ ਇਲਾਵਾ ਸੁਗਾ ਨੇ ਜਾਪਾਨ ਦੇ ਖਿਡਾਰੀਆਂ ਪ੍ਰਸ਼ੰਸਾ ਕੀਤੀ।ਉਨ੍ਹਾਂ ਕਿਹਾ ਕਿ ਜਾਪਾਨ ਨੇ ਖੇਡਾਂ ਨਾਲ ਆਪਣੇ ਦ੍ਰਿੜ੍ਹ ਇਰਾਦੇ ਦੀ ਵੀ ਵੰਨਗੀ ਪੇਸ਼ ਕੀਤੀ।

ਸੁਗਾ ਨੇ ਵੀ ਦੇਸ਼ ਲਈ ਰਿਕਾਰਡ 58 ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕੁੱਝ ਨੇ ਤਗ਼ਮੇ ਜਿੱਤੇ ਅਤੇ ਕੁੱਝ ਨੇ ਨਹੀਂ, ਪਰ ਉਨ੍ਹਾਂ ਸਾਰਿਆਂ ਦੇ ਪ੍ਰਦਰਸ਼ਨ ਨਾਲ ਅਸੀਂ ਅੱਗੇ ਵੱਧ ਰਹੇ ਸੀ।

Spread the love