File Photo

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Captain Amarinder Singh) ਅੱਜ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ (Congress Interim President Sonia Gandhi) ਨਾਲ ਮੁਲਾਕਾਤ ਕਰਨਗੇ।

ਸੋਨੀਆ ਗਾਂਧੀ ਵੱਲੋਂ ਕੈਪਟਨ ਨੂੰ ਦੁਪਹਿਰ 12 ਵਜੇ ਮਿਲਣ ਦਾ ਸਮਾਂ ਦਿੱਤਾ ਗਿਆ ਹੈ।

ਇਸ ਮੀਟਿੰਗ ’ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇਸ ਮੀਟਿੰਗ ਨੂੰ ਇਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਕੈਪਟਨ ਇਸ ਦੌਰਾਨ ਸੋਨੀਆ ਗਾਂਧੀ ਨਾਲ ਮੰਤਰੀ ਮੰਡਲ ’ਚ ਫੇਰਬਦਲ ਨੂੰ ਲੈ ਕੇ (Cabinet Reshuffle Discussed) ਚਰਚਾ ਕਰਨਗੇ।

ਇਸ ਤੋਂ ਇਲਾਵਾ ਕੈਪਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਤੇ ਕੇਂਦਰੀ ਸਿਹਤ, ਰਸਾਇਣ ਤੇ ਖਾਦ ਮੰਤਰੀ ਮਨਸੁਖ ਮੰਡਾਵੀਆ (Union Minister for Health, Chemicals and Fertilizers Mansukh Mandaviya ) ਨੂੰ ਵੀ ਮਿਲਣਗੇ।

ਕੈਪਟਨ ਤੇ ਸੋਨੀਆ ਗਾਂਧੀ ਦੀ ਇਹ ਮੁਲਾਕਾਤ ਨਵਜੋਤ ਸਿੱਧੂ ( Navjot Sidhu ) ਦੇ ਪ੍ਰਦੇਸ਼ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰੀ ਹੋ ਰਹੀ ਹੈ।

Spread the love