ਕਾਂਗਰਸ ਦੇ ਸੰਸਦ ਮੈਂਬਰਾਂ (Congress MPs) ਨੇ ਕੇਂਦਰ ਸਰਕਾਰ ‘ਤੇ ਮੁੱਦਾ ਭਟਕਾਉਣ ਦੇ ਇਲਜ਼ਾਮ ਲਾਏ ਹਨ।

ਕਾਂਗਰਸੀ ਸੰਸਦ ਮੈਂਬਰਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਥਾਂ ਖੇਤੀ ਸਮੱਸਿਆਵਾਂ ‘ਤੇ ਚਰਚਾ ਰੱਖੀ ਗਈ ਹੈ ਜਦਕਿ ਅਸੀਂ ਕੋਈ ਅਜਿਹੀ ਮੰਗ ਕੀਤੀ ਹੀ ਨਹੀਂ।

ਦਰਅਸਲ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ (Congress Rajya Sabha Member Pratap Bajwa ) ਅਤੇ ਜੈ ਰਾਮ ਰਮੇਸ਼ (Jai Ram Ramesh ) ਵੱਲੋਂ ਖੇਤੀ ਕਾਨੂੰਨਾਂ ‘ਤੇ ਚਰਚਾ ਕਰਨ ਲਈ ਸੰਸਦ ਚ ਨੋਟਿਸ ਸੌਂਪਿਆ ਗਿਆ ਸੀ ਜਦਕਿ ਸੰਸਦ ‘ਚ ਉਹਨਾਂ ਦਾ ਨਾਮ ਪਾ ਕੇ ਖੇਤੀ ਦੀਆਂ ਸਮੱਸਿਆਵਾਂ ਅਤੇ ਹੱਲ ‘ਤੇ ਚਰਚਾ ਰੱਖ ਲਈ ਗਈ ਹੈ

ਪਰ ਪ੍ਰਤਾਪ ਬਾਜਵਾ ਨੇ ਗਲਤ ਕਰਾਰ ਦਿੱਤਾ ਤੇ ਕਿਹਾ ਕਿ ਅਸੀਂ ਕਦੇ ਅਜਿਹੀ ਮੰਗ ਨਹੀਂ ਕੀਤੀ। ਤਾਂ ਉਥੇ ਹੀ ਬੀਤੀ ਰਾਤ ਜੈ ਰਾਮ ਰਮੇਸ਼ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਮੋਦੀ ਸਰਕਾਰ ਨੇ ਬੜੀ ਚਲਾਕੀ ਨਾਲ ‘ਖੇਤੀਬਾੜੀ ਸਮੱਸਿਆਵਾਂ ਅਤੇ ਹੱਲ’ ‘ਤੇ ਇੱਕ ਚਰਚਾ ਤਹਿ ਕੀਤੀ ਹੈ ਅਤੇ ਇਸ ਵਿੱਚ ਮੇਰਾ ਨਾਮ ਵੀ ਸ਼ਾਮਲ ਕੀਤਾ ਹੈ।

ਜਿਹੜਾ ਮੈਂ 23 ਜੁਲਾਈ ਨੂੰ ਨੋਟਿਸ ਦਿੱੱਤਾ ਸੀ ਉਹ ਕਿਸਾਨ ਅੰਦੋਲਨ ਬਾਰੇ ਸੀ ,ਤਿੰਨ ਖੇਤੀ ਕਾਨੂੰਨਾਂ ਬਾਰੇ ਸੀ ਪਰ ਸਰਕਾਰ ਨੇ ਚਲਾਕੀ ਨਾਲ ਮੇਰਾ ਨਾਲ ‘ਖੇਤੀਬਾੜੀ ਸਮੱਸਿਆਵਾਂ ‘ਤੇ ਚਰਚਾ ਕਰਨ ‘ ਚ ਪਾ ਦਿੱਤਾ ਹੈ।

Spread the love