ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ’ਚ ਭੂਚਾਲ (Earthquake in Uttarakhand’s capital Dehradun ) ਦੇ ਝਟਕੇ ਮਹਿਸੂਸ ਹੋਏ ਹਨ।

3.8 ਤੀਬਰਤਾ ਦੇ ਭੂਚਾਲ ਨੇ ਦੇਹਰਾਦੂਨ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਿਕ ,(According to the National Center for Sysmology ) ਭੂਚਾਲ ਅੱਜ ਮੰਗਲਵਾਰ ਨੂੰ ਲਗਭਗ 01 ਵੱਜਕੇ 42 ਮਿੰਟ ‘ਤੇ ਆਇਆ ਹੈ।

ਇਸ ਦੌਰਾਨ ਜਦੋਂ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਏ ਤਾਂ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਇਸ ਨਾਲ ਕਿਸੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਦੇਹਰਾਦੂਨ ਸੀ।

ਇਸ ਤੋਂ ਪਹਿਲਾਂ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ 24 ਜੁਲਾਈ ਨੂੰ ਦੇਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਦੋਂ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.4 ਮਾਪੀ ਗਈ ਸੀ।

Spread the love