ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਇੱਕ ਹੋਰ ਸਿਆਸੀ ਪਾਰਟੀ ਦਾ ਆਗਾਜ਼ ਹੋਇਆ ਹੈ।
2022 ਦੇ ਚੋਣ ਦੰਗਲ ‘ਚ ਕਿਸਾਨ ਆਗੂ ਚਡੂਨੀ ਦੀ ਐਂਟਰੀ ਹੋ ਗਈ ਹੈ। ਕਿਸਾਨਾਂ ਤੇ ਵਪਾਰੀਆਂ ਦੇ ਵੱਡੇ ਇਕੱਠ ਨੇ ਆਪਣੀ ਪਾਰਟੀ ਦਾ ਐਲਾਨ ਕੀਤਾ ਹੈ।
ਲੁਧਿਆਣਾ (Ludhiana ) ਵਿੱਚ ਕਿਸਾਨਾਂ ਅਤੇ ਵਪਾਰੀਆਂ ਦੇ ਵੱਡੇ ਕੱਠ ਨੇ ਆਪਣੀ ਪਾਰਟੀ ਦਾ ਐਲਾਨ ਕੀਤਾ ਹੈ। ‘ਭਾਰਤੀ ਆਰਥਿਕ ਪਾਰਟੀ’ ਨੇ ਕਿਸਾਨ ਲੀਡਰ ਗੁਰਨਾਮ ਸਿੰਘ ਚਡੂਨੀ ਨੂੰ ਸਮਰਥਨ ਦਿੱਤਾ ਹੈ।
ਦੇਸ਼ ਭਰ ਦੇ ਵਪਾਰੀਆਂ ਵੱਲੋਂ ਇੱਕ ਜੁੱਟ ਹੋ ਕੇ BAP (Bhartiya Arthik Party launched ) ਪਾਰਟੀ ਬਣਾਈ ਗਈ ਹੈ। ਲੁਧਿਆਣਾ ਵਿੱਚ ਇਸ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਕੌਮੀ ਪ੍ਰਧਾਨ ਤਰੁਨ ਬਾਵਾ (Party National President Tarun Bawa ) ਦੀ ਅਗਵਾਈ ਹੇਠ ਵੱਡੀ ਤਾਦਾਦ ਚ ਵਪਾਰੀ ਇਕੱਠੇ ਹੋਏ ਅਤੇ ਮਿਸ਼ਨ ਪੰਜਾਬ 2022 ਲਹਿਰ ਦੇ ਤਹਿਤ ਪਾਰਟੀ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਪਾਰਟੀ 117 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰੇਗੀ ਅਤੇ ਪੰਜਾਬ ਵਿਧਾਨ ਸਭਾ ਦਾ ਮੋਰਚਾ ਫ਼ਤਿਹ ਕਰਨ ਤੋਂ ਬਾਅਦ ਫਿਰ 2024 ਤੇ ਉਨ੍ਹਾਂ ਦੀ ਨਜ਼ਰ ਹੋਵੇਗੀ ਵਪਾਰੀਆਂ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੂੰ ਆਪਣਾ ਸਮਰਥਨ ਦਿੱਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਅਗਵਾਈ ਚ ਪੰਜਾਬ ਅੰਦਰ ਇਹ ਮਿਸ਼ਨ ਫ਼ਤਿਹ ਕਰਨਗੇ।
ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਆਪਣੇ ਸਸਪੈਂਡ ਹੋਣ ਬਾਰੇ ਕਿਹਾ ਕਿ ਕਾਫ਼ੀ ਦਿਨ ਪਹਿਲਾਂ ਉਨ੍ਹਾਂ ਤੇ ਹੀ ਕਾਰਵਾਈ ਕੀਤੀ ਗਈ ਸੀ ਉਨ੍ਹਾਂ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਦਾ ਮਨੋਰਥ ਇੱਕੋ ਹੀ ਹੈ ਪਰ ਵਿਚਾਰਧਾਰਾ ਵਿੱਚ ਜ਼ਰੂਰ ਅੰਤਰ ਹੋ ਸਕਦਾ ਹੈ। ਚਡੂਨੀ ਨੇ ਸਾਫ਼ ਕਿਹਾ ਕਿ ਸਿਰਫ਼ ਅੰਦੋਲਨ ਕਰਨ ਨਾਲ ਕੁੱਝ ਨਹੀਂ ਹੋਵੇਗਾ ਜੇਕਰ ਅੰਦੋਲਨ ਸਫਲ ਵੀ ਹੋ ਜਾਂਦਾ ਹੈ ਤਾਂ ਵੀ ਕਿਸਾਨਾਂ ਦਾ ਇਹੀ ਹਾਲ ਰਹੇਗਾ ਕਿਉਂਕਿ ਕਾਲੇ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਸਨ ਇਸ ਲਈ ਜੇਕਰ ਕਿਸਾਨਾਂ ਪ੍ਰਤੀ ਆਮ ਲੋਕਾਂ ਪ੍ਰਤੀ ਨੀਤੀਆਂ ਵਿੱਚ ਬਦਲਾਅ ਕਰਨਾ ਹੈ ਤਾਂ ਕਿਸਾਨਾਂ ਨੂੰ ਚੰਗੇ ਲੋਕਾਂ ਨੂੰ ਇਮਾਨਦਾਰ ਲੋਕਾਂ ਨੂੰ ਸਿਆਸਤ ਵਿੱਚ ਆਉਣਾ ਹੀ ਪਵੇਗਾ।
ਗੁਰਨਾਮ ਸਿੰਘ ਚਡੂਨੀ ਨੇ ਸਾਫ਼ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਇਸ ਕਰਕੇ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ ਇੱਥੋਂ ਹੀ ਵਿਧਾਨ ਸਭਾ ਚੋਣਾਂ ਚ ਹਿੱਸਾ ਲੈਣ ਤੋਂ ਬਾਅਦ ਉਹ ਆਪਣਾ ਅਗਲਾ ਸਫ਼ਰ ਤੈਅ ਕਰਨਗੇ ਹਾਲਾਂਕਿ ਚਡੂਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਤਰਾਂ ਦੀ ਕੋਈ ਨਵੀਂ ਪਾਰਟੀ ਤਾਂ ਨਹੀਂ ਬਣਾਈ ਗਈ ਪਰ ਇਸ ਦਾ ਫ਼ੈਸਲਾ ਆਉਣ ਵਾਲੇ ਕੁੱਝ ਦਿਨਾਂ ਵਿਚ ਕੀਤਾ ਜਾਵੇਗਾ।
ਇਸ ਦੌਰਾਨ ਲੁਧਿਆਣਾ ਦੇ ਵਪਾਰੀ ਤਰੁਨ ਬਾਵਾ ਨੇ ਕਿਹਾ ਕਿ ਜਿਵੇਂ ਕਿਸਾਨਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਓਵੇਂ ਹੀ ਵਪਾਰੀ ਵਰਗ ਵੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੈ ਅਤੇ ਹੁਣ ਖ਼ੁਦ ਸਰਕਾਰ ਬਣਾਉਣਾ ਚਾਹੁੰਦਾ ਹੈ ਜਿਸ ਕਰ ਕੇ ਪੂਰੇ ਦੇਸ਼ ਭਰ ਦੇ ਵਪਾਰੀਆਂ ਨੂੰ ਇਕਜੁੱਟ ਕਰ ਕੇ ਪਾਰਟੀ BAP ਦਾ ਗਠਨ ਕੀਤਾ ਗਿਆ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਚ ਹਿੱਸਾ ਲੈਣਗੇ ਨਾਲ ਹੀ ਗੁਰਨਾਮ ਸਿੰਘ ਚਡੂਨੀ ਪਾਰਟੀ ਦਾ ਮਾਰਗ ਦਰਸ਼ਨ ਕਰਨਗੇ ਅਤੇ ਉਹ ਮਿਸ਼ਨ ਪੰਜਾਬ 2022 ਲਈ ਸਮਰਥਨ ਦਿੰਦੇ ਹਨ।