ਪ੍ਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi ) ਨੇ ਸੰਸਦ ਚੋਂ ਗੈਰ ਹਾਜ਼ਰ ਰਹਿਣ ਵਾਲੇ ਭਾਜਪਾ ਸੰਸਦ ਮੈਂਬਰਾਂ ਦੀ ਲਿਸਟ ਮੰਗੀ ਹੈ।

ਦਰਅਸਲ ਰਾਜ ਸਭਾ ‘ਚ ਭਾਜਪਾ ਦੇ ਕੁਝ ਸੰਸਦ ਮੈਂਬਰ ਮੌਜੂਦ ਨਹੀਂ ਸਨ ਜਿਸਤੋਂ ਬਾਅਦ ਪ੍ਰਧਾਨ ਮੰਤਰੀ ਨੇ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਮੋਦੀ ਨੇ ਸਪਸ਼ਟ ਕੀਤਾ ਹੈ ਕਿ ਸੰਸਦ ਮੈਂਬਰਾਂ ਨੂੰ ਹਰ ਹਾਲ ‘ਚ ਸਦਨ ‘ਚ ਮੌਜੂਦ ਰਹਿਣਾ ਹੋਵੇਗਾ।

ਸੂਤਰਾਂ ਮੁਤਾਬਿਕ ਸਦਨ ਦੀ ਕਾਰਵਾਈ ਦੌਰਾਨ ਜੋ ਭਾਜਪਾ ਸੰਸਦ ਮੈਂਬਰ ਗੈਰ ਹਾਜ਼ਰ ਰਹੇ, ਉਨ੍ਹਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਾਸੇ ਨਾਰਾਜ਼ ਨੇ ਤੇ ਉਨ੍ਹਾਂ ਨੇ ਅਜਿਹੇ ਸੰਸਦ ਮੈਂਬਰਾਂ ਦੀ ਸੂਚੀ ਵੀ ਮੰਗੀ ਹੈ। ਦਰਅਸਲ , ਸੋਮਵਾਰ ਨੂੰ ਰਾਜ ਸਭਾ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman ) ਨੇ ਅਧਿਕਰਨ ਸੁਧਾਰ ਬਿੱਲ 2021 ਪੇਸ਼ ਕੀਤਾ ਸੀ, ਵਿਰੋਧੀ ਇਸ ਬਿੱਲ ਦਾ ਵਿਰੋਧ ਕਰ ਰਹੇ ਸੀ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਕਰ ਰਹੇ ਸੀ। ਵਿਰੋਧੀਆਂ ਦੀ ਮੰਗ ‘ਤੇ ਵੋਟਿੰਗ ਹੋਈ।

ਬਿੱਲ ਸਿਲੈਕਟ ਕਮੇਟੀ ਕੋਲ ਭੇਜਣ ਦੇ ਪੱਖ ‘ਚ 44 ਵੋਟਾਂ ਪਈਆਂ ਜਦਕਿ ਇਸਦੇ ਵਿਰੋਧ ‘ਚ 79 ਵੋਟਾਂ ਪਈਆਂ। ਇਸ ਤਰਾਂ ਵਿਰੋਧੀਆਂ ਦੀ ਮੰਗ ਰੱਦ ਹੋ ਗਈ ਤੇ ਬਿੱਲ ਕੁਝ ਪਲਾਂ ‘ਚ ਹੀ ਪਾਸ ਕਰ ਦਿੱਤਾ ਗਿਆ ਪਰ ਇਸ ਵੋਟਿੰਗ ਦੌਰਾਨ ਭਾਜਪਾ ਦੇ ਕੁਝ ਸੰਸਦ ਮੈਂਬਰਾਂ ਰਾਜ ਸਭਾ ‘ਚ ਮੌਜੂਦ ਨਹੀਂ ਸਨ ਤੇ ਅਜਿਹੇ ਸੰਸਦ ਮੈਂਬਰਾਂ ਦੀ ਹੁਣ ਪ੍ਰਧਾਨ ਮੰਤਰੀ ਨੇ ਲਿਸਟ ਮੰਗੀ ਹੈ।

Spread the love