ਸੰਸਦ ਦੇ ਮਾਨਸੂਨ ਸੈਸ਼ਨ ਲਈ ਲੋਕ ਸਭਾ ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।

ਪੈਗਾਸਸ ਜਾਸੂਸੀ ਮਾਮਲਾ, ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਸਮੇਤ ਹੋਰ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਰੌਲੇ-ਰੱਪੇ ਕਾਰਨ ਪੂਰੇ ਸੈਸ਼ਨ ਵਿਚ ਲੋਕ ਸਭਾ ‘ਚ ਕੰਮਕਾਜ ਰੁਕਾਵਟ ਭਰਿਆ ਰਿਹਾ ਅਤੇ ਸਿਰਫ਼ 22 ਫ਼ੀਸਦੀ ਕੰਮ ਹੀ ਹੋ ਸਕਿਆ ਹੈ।

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਦੱਸਿਆ ਕਿ 17ਵੀਂ ਲੋਕ ਸਭਾ ਦੀ 6ਵੀਂ ਬੈਠਕ 19 ਜੁਲਾਈ 2021 ਤੋਂ ਸ਼ੁਰੂ ਹੋਈ ਅਤੇ ਇਸ ਦੌਰਾਨ 17 ਬੈਠਕਾਂ ਵਿਚ 21 ਘੰਟੇ 14 ਮਿੰਟ ਕੰਮਕਾਜ ਹੋਇਆ। ਉਨ੍ਹਾਂ ਨੇ ਕਿਹਾ ਕਿ ਸਦਨ ਵਿਚ ਕੰਮਕਾਜ ਉਮੀਦ ਮੁਤਾਬਕ ਨਹੀਂ ਰਿਹਾ। ਬਿਰਲਾ ਨੇ ਦੱਸਿਆ ਕਿ ਰੁਕਾਵਟ ਕਾਰਨ 96 ਘੰਟਿਆਂ ਵਿਚ ਕਰੀਬ 74 ਘੰਟੇ ਕੰਮ ਨਹੀਂ ਹੋ ਸਕਿਆ। ਲੋਕ ਸਭਾ ਸਪੀਕਰ ਬਿਰਲਾ ਨੇ ਅੱਗੇ ਕਿਹਾ ਕਿ ਲਗਾਤਾਰ ਰੁਕਾਵਟ ਕਾਰਨ ਮਹਿਜ 22 ਫ਼ੀਸਦੀ ਹੀ ਕੰਮਕਾਜ ਹੋਇਆ। ਲੋਕ ਸਭਾ ਸਪੀਕਰ ਦੇ ਬਿਆਨ ਮਗਰੋਂ ‘ਵੰਦੇ ਮਾਤਰਮ’ ਦੀ ਧੁੰਨ ਵਜਾਈ ਗਈ ਅਤੇ ਸਦਨ ਦੀ ਬੈਠਕ ਨੂੰ ਅਣਮਿੱਥੇ ਸਮੇਂ ਲਈ ਮੁਲਵਤੀ ਕਰ ਦਿੱਤਾ ਗਿਆ।

ਸਦਨ ‘ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੌਜੂਦ ਸਨ। ਉਥੇ ਹੀ ਅੱਜ ਰਾਜ ਸਭਾ ਵਿੱਚ ਅੱਜ ਐੱਮਵੈਂਕਿਆ ਨਾਇਡੂ ਭਾਵੁਕ ਹੋ ਗਏ। ਦਰਅਸਲ ਬੀਤੇ ਦਿਨ ਵਿਰੋਧੀਆਂ ਧਿਰਾਂ ਨੇ ਵੇਲ੍ਹ ‘ਚ ਆ ਗਏ ਜੋਰਦਾਰ ਹੰਗਾਮਾ ਕੀਤਾ ਸੀ ਤੇ ਪ੍ਰਤਾਪ ਸਿੰਘ ਬਾਜਵਾ ਅਤੇ ਸੰਜੇ ਸਿੰਘ ਦਾ ਮੇਜ ‘ਤੇ ਚੜ੍ਹ ਗਏ। ਪ੍ਰਤਾਪ ਬਾਜਵਾ ਨੇ ਤਾਂ ਸਪੀਕਰ ਦੀ ਕੁਰਸੀ ਵੱਲ ਇੱਕ ਕਿਤਾਬ ਸੁੱਟ ਦਿੱਤੇ ਇਸੇ ਨੂੰ ਲੈ ਕੇ ਅੱਜ ਵੈਂਕਈਆਂ ਨਾਇਡੂ ਨੇ ਕਿਹਾ ਕਿ ਸਦਨ ‘ਚ ਵਿਰੋਧੀਆਂ ਸਾ ਵਰਤਾਓ ਲੋਕਤੰਤਰ ਲਈ ਸ਼ਰਮਨਾਕ ਹੈ। ‘

Spread the love