ਨਿਊਯਾਰਕ ਦੇ ਗਵਰਨਰ ਐਂਡਰਿਓ ਕਿਊਮੋ ਨੇ ਜਿਨਸੀ ਸ਼ੋਸ਼ਣ ਦੋਸ਼ਾਂ ਦੇ ਚੱਲਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਇੱਕ ਹਫਤੇ ਤੋਂ ਉਨਾਂ ‘ਤੇ ਅਸਤੀਫ਼ੇ ਦਾ ਦਬਾ ਬਣਾਇਆ ਜਾ ਰਿਹਾ ਸੀ ਸੁਤੰਤਰ ਜਾਂਚਕਰਤਾਵਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਸੂਬੇ ਦੀ ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਸਮੇਤ ਕਈ ਮਹਿਲਾਵਾਂ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਸੀ।
ਦਰਅਸਲ ਇੱਕ ਜਾਂਚ ਰਿਪੋਰਟ ‘ਚ ਨਿਕਲ ਕੇ ਸਾਹਮਣੇ ਆਇਆ ਕਿ ਕੁਓਮੀ ਨੇ ਇੱਕ ਦਰਜਨਾਂ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਸ਼ਿਕਾਇਤ ਕਰਨ ਵਾਲੀ ਪੀੜਤਾ ਦੇ ਵਿਰੁੱਧ ਬਦਲਾ ਵੀ ਲਿਆ ਜਿਸ ਤੋਂ ਬਾਅਦ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
ਬਾਇਡਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਸਦਨ ਦੀ ਸਪੀਕਰ ਨੈਨਸੀ ਪੇਲੋਸੀ ਅਤੇ ਯੂਐਸ ਸੈਨੇਟਰ ਚੱਕ ਸ਼ੂਮਰ ਅਤੇ ਨਿਊਯਾਰਕ ਦੇ ਕਰਸਟਨ ਗਿਿਲਬਰੈਂਡ ਅਤੇ ਹੋਰ ਸਾਰੇ ਡੈਮੋਕਰੇਟਸ ਇੱਕੋ ਗੱਲ ‘ਤੇ ਵਿਸ਼ਵਾਸ ਕਰਦੇ ਹਨ।ਰਾਜ ਵਿਧਾਨ ਸਭਾ ਦੇ ਨੇਤਾ ਕੋਲ ਮਹਾਂਦੋਸ਼ ਲਗਾਉਣ ਦੀ ਸ਼ਕਤੀ ਹੈ।
ਉਨ੍ਹਾਂ ਨੇ ਕਿਹਾ ਕਿ ਲੈਫਟੀਨੈਂਟ ਗਵਰਨਰ ਕੈਥੀ ਹੋਸ਼ੁਲ ਨੂੰ ਕਾਰਜਭਾਰ ਸੌਂਪੇ ਜਾਣ ਦੀ ਪ੍ਰਕਿਿਰਆ ਨੂੰ ਸੁਚਾਰੂ ਬਣਾਇਆ ਜਾਵੇਗਾ। ਨਿਊਯਾਰਕ ਦੀ ਅਟਾਰਨੀ ਜਨਰਲ ਲੇਟੀਟੀਆ ਜੈਮਸ ਵੱਲੋਂ ਨਿਯੁਕਤ ਸੁਤੰਤਰ ਜਾਂਚਕਰਤਾਵਾਂ ਨੇ ਕਿਊਮੋ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਵੱਖ-ਵੱਖ ਦੋਸ਼ਾਂ ਦੇ ਬਾਰੇ ‘ਚ ਪਿਛਲੇ ਹਫਤੇ ਆਪਣੀ ਰਿਪੋਰਟ ਜਾਰੀ ਕੀਤੀ ਸੀ ਅਤੇ ਲਗਭਗ ਪੰਜ ਮਹੀਨਿਆਂ ਦੀ ਜਾਂਚ ਤੋਂ ਬਾਅਦ ਜਾਂਚਕਰਤਾਵਾਂ ਨੇ ਕਿਹਾ ਸੀ ਕਿ ਕਿਊਮੋ ਨੇ ਸੂਬੇ ਦੀ ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਸਮੇਤ ਕਈ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਜਿਸ ‘ਚ ਅਣਉਚਿਤ ਤਰੀਕੇ ਨਾਲ ਛੂਹਣਾ ਤੇ ਗਲੇ ਮਿਲਣਾ ਅਤੇ ਟਿੱਪਣੀਆਂ ਕਰਨਾ ਸ਼ਾਮਲ ਹੈ।
ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਚਰਚਾ ‘ਚ ਨੇ। ਉਨ੍ਹਾਂ ‘ਤੇ ਅਸਤੀਫ਼ਾ ਦੇਣ ਦਾ ਦਬਾਅ ਵਧਦਾ ਜਾ ਰਿਹਾ ਹੈ।ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਹੋਰ ਡੈਮੋਕ੍ਰੇਟਿਕ ਸਹਿਯੋਗੀ ਧਿਰਾਂ ਵੀ ਅਸਤੀਫਾ ਦੇਣ ਦੀ ਹਮਾਇਤ ਕਰ ਰਹੀਆਂ ਨੇ। ਦਰਅਸਲ ਇੱਕ ਜਾਂਚ ਰਿਪੋਰਟ ‘ਚ ਨਿਕਲ ਕੇ ਸਾਹਮਣੇ ਆਇਆ ਕੁਓਮੀ ਨੇ ਇੱਕ ਦਰਜਨਾਂ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਸ਼ਿਕਾਇਤ ਕਰਨ ਵਾਲੀ ਪੀੜਤਾ ਦੇ ਵਿਰੁੱਧ ਬਦਲਾ ਵੀ ਲਿਆ ਜਿਸ ਤੋਂ ਬਾਅਦ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਬਾਇਡਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸਦਨ ਦੀ ਸਪੀਕਰ ਨੈਨਸੀ ਪੇਲੋਸੀ ਅਤੇ ਯੂਐਸ ਸੈਨੇਟਰ ਚੱਕ ਸ਼ੂਮਰ ਅਤੇ ਨਿਊਯਾਰਕ ਦੇ ਕਰਸਟਨ ਗਿਿਲਬਰੈਂਡ ਅਤੇ ਹੋਰ ਸਾਰੇ ਡੈਮੋਕਰੇਟਸ ਇੱਕੋ ਗੱਲ ‘ਤੇ ਵਿਸ਼ਵਾਸ ਕਰਦੇ ਹਨ।ਰਾਜ ਵਿਧਾਨ ਸਭਾ ਦੇ ਨੇਤਾ ਕੋਲ ਮਹਾਂਦੋਸ਼ ਲਗਾਉਣ ਦੀ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੁਓਮੋ ਹੁਣ ਅਹੁਦਾ ਨਹੀਂ ਸੰਭਾਲ ਸਕਦੇ। ਸਪੀਕਰ ਕਾਰਲ ਹੈਸਟੀ ਨੇ ਕਿਹਾ ਕਿ ਉਹ “ਜਿੰਨੀ ਜਲਦੀ ਹੋ ਸਕੇ” ਮਹਾਦੋਸ਼ ਦੀ ਜਾਂਚ ਨੂੰ ਪੂਰਾ ਕਰਨ ਲਈ ਅੱਗੇ ਵਧਣਗੇ।ਦੂਸਰੇ ਪਾਸੇ ਕੁਓਮੋ ਅਜੇ ਵੀ ਆਪਣਾ ਬਚਾਅ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਦਿਖਾਇਆ ਗਿਆ ਤੱਥ ਅਸਲੀਅਤ ਤੋਂ ਬਹੁਤ ਵੱਖਰਾ ਸੀ ਅਤੇ ਉਸਨੇ ਕਦੇ ਵੀ ਕਿਸੇ ਨੂੰ ਅਣਉਚਿਤ ਤਰੀਕੇ ਨਾਲ ਨਹੀਂ ਛੂਹਿਆ ਅਤੇ ਨਾ ਹੀ ਜਿਨਸੀ ਸੰਬੰਧ ਬਣਾਏ ਸਨ।ਇਨਾਂ ਸਫ਼ਾਈਆਂ ਤੋਂ ਬਾਅਦ ਅਸਤੀਫ਼ੇ ਦੇਣ ਲਈ ਬਣਾਏ ਜਾ ਰਹੇ ਦਬਾੳ ਦੀ ਗੱਲ ਸਿਖਰਾਂ ‘ਤੇ ਹੈ…