ਆਏ ਦਿਨ ਇੰਸਟਾਗ੍ਰਾਮ (Instagram) ਆਪਣੇ ਯੂਜ਼ਰਜ਼ ਲਈ ਨਵੇਂ ਫ਼ੀਚਰ ਲਾਂਚ ਕਰਦਾ ਰਹਿੰਦਾ ਹੈ।

ਹਾਲ ਹੀ ‘ਚ ਇੰਸਟਾਗ੍ਰਾਮ ਨੇ ਨਵਾਂ ਫ਼ੀਚਰ ਲਾਂਚ ਕੀਤਾ ਹੈ। ਜਿਸ ਵਿੱਚ ਇੰਸਟਾਗ੍ਰਾਮ ਆਪਣੇ ਯੂਜ਼ਰਜ਼ ਨੂੰ ਟ੍ਰੋਲਿੰਗ ਤੋਂ ਬਚਾਏਗਾ। ਕੰਪਨੀ ਨੇ ਯੂਜ਼ਰਜ਼ ਦੀਆਂ ਸ਼ਿਕਾਇਤਾਂ ਤੋਂ ਬਾਅਦ ਇੰਸਟਾਗ੍ਰਾਮ ਐਪ ਵੱਲ ਧਿਆਨ ਦਿੰਦੇ ਹੋਏ ਕੁਮੈਂਟਸ ਨੂੰ ਲਿਮਟਿਡ ਕਰਨ ਦਾ ਫ਼ੈਸਲਾ ਲਿਆ।

ਇੰਸਟਾਗ੍ਰਾਮ ਨੇ ਉਨ੍ਹਾਂ ਯੂਜ਼ਰਜ਼ ਲਈ ਚਿਤਾਵਨੀ ਜਾਰੀ ਕੀਤੀ ਹੈ ਜਿਹੜੇ ਭੜਕਾਊ ਪੋਸਟਾਂ ਪਾਉਂਦੇ ਹਨ। ਐਪ ‘ਚ ਇਸ ਦੇ ਲਈ Hidden Words ਫ਼ੀਚਰ ਵੀ ਜੋੜਿਆ ਗਿਆ ਹੈ।

ਹੁਣ ਇੰਸਟਾਗ੍ਰਾਮ ਆਪਣੇ ਯੂਜ਼ਰਜ਼ ਲਈ ‘Limits Feature ‘ ਲੈਕੇ ਆਇਆ ਹੈ। ਜਿਹੜਾ ਆਪਣੇ-ਆਪ ਹੀ ਉਨ੍ਹਾਂ ਯੂਜ਼ਰਜ਼ ਦੀਆਂ ਟਿੱਪਣੀਆਂ ਤੇ DM ਬੇਨਤੀਆਂ (Requests ) ਨੂੰ ਹਾਈਡ (Hide) ਕਰ ਦੇਵੇਗਾ ਜਿਨ੍ਹਾਂ ਨੇ ਤੁਹਾਨੂੰ ਫੋਲੋ (Follow ) ਨਹੀਂ ਕੀਤਾ ਜਾਂ ਕੁਝ ਦੇਰ ਪਹਿਲਾਂ ਹੀ ਕੀਤਾ ਹੈ। ਇਹ ਫ਼ੀਚਰ ਸਾਰੇ ਯੂਜ਼ਰਜ਼ ਲਈ ਉਪਲਬਧ ਹੈ। ਇਸ ਨੂੰ ਇਨੇਬਲ (Enable) ਕਰਨ ਲਈ ਤੁਹਾਨੂੰ ਪ੍ਰਾਈਵੇਸੀ ਸੈਟਿੰਗਜ਼ (Privacy Setting ) ‘ਚ ਜਾਣਾ ਹੋਵੇਗਾ।

ਹਾਲਾਂਕਿ ਤੁਹਾਡੇ ਕੋਲ ਪਹਿਲਾਂ ਤੋਂ ਹੀ Hidden Words ਫ਼ੀਚਰ ਮੌਜੂਦ ਹੈ ਜਿਹੜਾ ਤੁਹਾਨੂੰ ਭੱਦੀ ਸ਼ਬਦਾਵਲੀ ਤੇ ਇਮੋਜੀਜ਼ ਨੂੰ ਆਟੋਮੈਟਿਕ ਫ਼ਿਲਟਰ ਲਗਾ ਕੇ ਇਨ੍ਹਾਂ ਨੂੰ ਹਟਾਉਣ ਦੀ ਸਹੂਲਤ ਦਿੰਦਾ ਹੈ। ਇਹ ਘਟੀਆ ਕੁਆਲਿਟੀ ਦੀਆਂ DM ਰਿਕਵੈਸਟਸ (Requests ) ਨੂੰ ਵੀ ਫ਼ਿਲਟਰ ਕਰਦਾ ਹੈ।ਹਾਲਾਂਕਿ ਇਹ ਫ਼ੀਚਰ ਫ਼ਿਲਹਾਲ ਕੁੱਝ ਹੀ ਦੇਸ਼ਾਂ ‘ਚ ਯੂਜ਼ਰਜ਼ ਲਈ ਉਪਲਬਧ ਹੈ, ਇਸ ਲਈ ਇੰਸਟਾਗ੍ਰਾਮ ਇਸ ਮਹੀਨੇ ਦੇ ਅਖੀਰ ਤੱਕ ਇਸ ਨੂੰ ਗਲੋਬਲੀ ਰਿਲੀਜ਼ (Global Release ) ਕਰਨ ਦੀ ਤਿਆਰੀ ਕਰ ਰਿਹਾ ਹੈ।

ਨਵਾਂ ਫ਼ੀਚਰ ਇਨੇਬਲ ਕਰਨ ਤੋਂ ਬਾਅਦ ਭੱਦੇ ਕੁਮੈਂਟ ਖ਼ੁਦ-ਬਖ਼ੁਦ ਫ਼ਿਲਟਰ ਹੋ ਜਾਣਗੇ। ਜੇਕਰ ਕੋਈ ਯੂਜ਼ਰ ਇਤਰਾਜ਼ਯੋਗ ਪੋਸਟ(Objectionable Post ) ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਇੰਸਟਾਗ੍ਰਾਮ ਹੁਣ ਇੱਕ ਸਖ਼ਤ ਚਿਤਾਵਨੀ (Stern warning) ਵੀ ਜਾਰੀ ਕਰੇਗਾ। ਕੰਪਨੀ ਦਾ ਦਾਅਵਾ ਹੈ ਕਿ ਪਿਛਲੇ ਹਫ਼ਤੇ, ਜਦੋਂ ਲੋਕ ਸੰਭਾਵੀ ਰੂਪ ‘ਚ ਇਤਰਾਜ਼ਯੋਗ ਟਿੱਪਣੀ ਕਰ ਰਹੇ ਸਨ ਤਾਂ ਉਸ ਨੇ ਔਸਤਨ ਰੋਜ਼ਾਨਾ ਲਗਪਗ 10 ਲੱਖ ਵਾਰ ਚਿਤਾਵਨੀ ਦਿੱਤੀ। ਇੰਸਟਾਗ੍ਰਾਮ ਨੇ ਕਿਹਾ ਕਿ ਇਨ੍ਹਾਂ ਚਿਤਾਵਨੀਆਂ ਤੋਂ ਬਾਅਦ ਯੂਜ਼ਰਜ਼ ਵੱਲੋਂ ਲਗਪਗ 50 ਫ਼ੀਸਦ ਵਾਰ ਟਿੱਪਣੀਆਂ ਨੂੰ ਐਡਿਟ ਕੀਤਾ ਗਿਆ ਜਾਂ ਉਨ੍ਹਾਂ ਨੂੰ ਪੱਕੇ ਤੋਰ ‘ਤੇ ਡਿਲੀਟ ਕੀਤਾ ਗਿਆ।

Spread the love