ਆਪ ਪਾਰਟੀ ਦੇ ਪ੍ਰਭਾਵੀ ਪੰਜਾਬ ਜਰਨੈਲ ਸਿੰਘ ਬੁੱਧਵਾਰ ਆਪਣੀ ਟੀਮ ਨਾਲ ਆਪ ਆਗੂ ਦਿਨੇਸ਼ ਮਹਿਤਾ ਦੇ ਘਰ ਪੁੱਜੇ। ਉਨ੍ਹਾਂ ਨਾਲਸਰਕਲ ਰਾਜਪੁਰਾ ਦੀ ਆਗੂ ਆਪ ਪਾਰਟੀ ਦੀ ਖ਼ਜ਼ਾਨਚੀ ਨੀਨਾ ਮਿੱਤਲ ਨੇ ਪੰਜਾਬ ਪ੍ਰਭਾਵੀ ਦਾ ਨਿੱਘਾ ਸਵਾਗਤ ਕੀਤਾ ਅਤੇ ਕਈ ਪਾਰਟੀ ਵਰਕਰਾਂ ਨੂੰ ਇੱਥੇ ਸਨਮਾਨਤ ਵੀ ਕੀਤਾ ਗਿਆ।

ਜ਼ਿਕਰਯੋਗ ਹੈ ਕਿਸ਼ਹਿਰ ਵਿੱਚ ਆਵਾਰਾ ਜਾਨਵਰਾਂ ਦੀ ਕਾਫ਼ੀ ਭਰਮਾਰ ਸੀ, ਜਿਸ ਦਾ ਮੁੱਦਾ ਆਮ ਆਦਮੀ ਪਾਰਟੀ ਵੱਲੋਂ ਚੁੱਕਿਆ ਗਿਆ ਹੈ ਅਤੇ ਆਪ ਪਾਰਟੀ ਵੱਲੋਂ ਨਗਰ ਕੌਂਸਲ ਦੇ ਦਫਤਰ ਬਾਹਰ ਪੱਕਾ ਧਰਨਾ ਲਗਾ ਦਿੱਤਾ ਗਿਆ ਅਤੇ ਆਵਾਰਾ ਪਸ਼ੂ ਨਾ ਫੜੇ ਜਾਣ ਤੱਕ ਧਰਨਾ ਜਾਰੀ ਰਹਿਣ ਬਾਰੇ ਕਿਹਾ ਹੈ।

ਬੀਤੇ ਦਿਨੀ ਆਵਾਰਾ ਪਸ਼ੂਆਂ ਦੇ ਮਾਮਲੇ ਵਿੱਚ ਰਾਜਪੁਰਾ ਸਰਕਲ ਪ੍ਰਧਾਨ ਦਿਨੇਸ਼ ਮਹਿਤਾ ਉਪਰ 4 ਅਗਸਤ ਨੂੰ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਭਾਰੀ ਕੁੱਟਮਾਰ ਕੀਤੀ ਸੀ, ਜਿਸ ਪਿਛੋਂ ਉਹ ਚੰਡੀਗੜ੍ਹ ਪੀਜੀਆਈ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਦਾ ਹਾਲਚਾਲ ਲੈਣ ਜਰਨੈਲ ਸਿੰਘ ਆਪ ਪਾਰਟੀ ਪਹੁੰਚੇ।

ਇਸ ਮੌਕੇ ਜਰਨੈਲ ਸਿੰਘ ਨੇ ਕਿਹਾ ਕਿ ਆਪ ਵਰਕਰ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਆਗਾਮੀ ਵਿਧਾਨ ਸਭਾ ਲਈ ਚੜ੍ਹਾਈ ਵੇਖ ਕੇ ਬੁਖਲਾ ਗਈਆਂ ਹਨ, ਜਿਸ ਕਰਕੇ ਸਾਡੇ ਵਰਕਰਾਂ ‘ਤੇ ਹਮਲੇ ਹੋ ਰਹੇ ਹਨ। ਪੰਜਾਬ ਵਿੱਚ ਸਾਡੀ ਸਰਕਾਰ ਬਣਨ ‘ਤੇ ਸਭ ਤੋਂ ਬਦਲਾ ਲਿਆ ਜਾਵੇਗਾ ਅਤੇ ਸਭ ਨੂੰ ਇਨਸਾਫ ਦਿਵਾਇਆ ਜਾਵੇਗਾ।

Spread the love