ਅਮਰੀਕਾ ’ਚ ਬੱਚਿਆਂ ’ਚ ਕੋਵਿਡ-19 ਦੇ ਵਧਦੇ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।

ਇੱਥੇ ਲਗਾਤਾਰ ਮਾਮਲੇ ਵਧ ਰਹੇ ਹਨ। ਚਿੰਤਾ ਦੀ ਗੱਲ ਇਹ ਵੀ ਹੈ ਕਿ ਅਮਰੀਕਾ ’ਚ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ’ਚ ਕਰੀਬ 15 ਫ਼ੀਸਦੀ ਮਾਮਲੇ ਬੱਚਿਆਂ ਦੇ ਅੰਦਰ ਪਾਏ ਜਾ ਰਹੇ ਹਨ।

ਇਸ ਦਾ ਖੁਲਾਸਾ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ (American Academy of Pediatrics, AAP) ਦੀ ਰਿਸਰਚ ’ਚ ਹੋਇਆ ਹੈ।

ਹਾਲਾਂਕਿ ਇਸ ਦੌਰਾਨ ਕੋਵਿਡ-19 ਦੀ ਵਜ੍ਹਾ ਨਾਲ ਬੱਚਿਆਂ ਦੀਆਂ ਮੌਤਾਂ ਦੇ ਮਾਮਲੇ ਬੇਹੱਦ ਘੱਟ ਹੀ ਸਾਹਮਣੇ ਆਏ ਹਨ।

ਅੰਕੜਿਆਂ ਮੁਤਾਬਕ ਕਰੀਬ ਦੋ ਫ਼ੀਸਦੀ ਤੋਂ ਵੀ ਘੱਟ ਕੋਵਿਡ-19 ਦੀ ਵਜ੍ਹਾ ਨਾਲ ਹਸਪਤਾਲ ’ਚ ਦਾਖਲ ਹੋਏ।

ਇੱਥੇ ਪਿਛਲੇ ਇਕ ਹਫ਼ਤੇ ਦੌਰਾਨ 94 ਹਜ਼ਾਰ ਬੱਚਿਆਂ ਦਾ ਇਲਾਜ਼ ਕੀਤਾ ਗਿਆ ਹੈ। ਇਹ ਅੰਕੜੇ ਆਪਣੇ ਆਪ ’ਚ ਬੇਹੱਦ ਹੈਰਾਨ ਕਰਨ ਵਾਲੇ ਹਨ।

Spread the love