ਪਿਛਲੇ ਕਈ ਦਿਨਾਂ ਤੋਂ ਇਟਲੀ ਵਿੱਚ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕ ਹਾਲੋਂ-ਬੇਹਾਲ ਕਰ ਦਿੱਤੇ ਹਨ।

ਮੌਸਮ ਵਿਿਗਆਨੀਆਂ ਦਾ ਕਹਿਣਾ ਕਿ ਪ੍ਰਾਪਤ ਅੰਕੜਿਆਂ ਨੂੰ ਵੇਖਣ ਤੋਂ ਸਪੱਸ਼ਟ ਹੁੰਦਾ ਹੈ ਕਿ ਯੂਰਪੀ ਮਹਾਦੀਪ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਇਟਲੀ ਦੇ ਸ਼ਹਿਰ ਸਿਸਲੀ ਵਿੱਚ 48.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦਕਿ ਯੂਰਪੀ ਦੇਸ਼ ਯੂਨਾਨ ਦੀ ਰਾਜਧਾਨੀ ਏਥਨਜ਼ ਵਿੱਚ 10 ਜੁਲਾਈ 1977 ’ਚ 48 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ।

ਇਨ੍ਹਾਂ ਸ਼ਹਿਰਾਂ ਵਿੱਚ ਬਾਰੀ, ਬਲੋਨੀਆ, ਬੋਲਜ਼ਾਨੋ, ਬ੍ਰੈਸੀਆ, ਕਾਲੇਰੀ, ਕੰਪੋਬਾਸੋ, ਫਿਰੈਂਸੇ, ਫਰੋਸੀਨੋਨੇ, ਲਤੀਨਾ ਪਲੇਰਮੋ, ਪੂਲੀਆ, ਰੀਏਤੀ, ਰੋਮ, ਤਰੀਸਤੇ ਤੇ ਵਤੈਰਬੋ ਸ਼ਾਮਲ ਹਨ।

ਦੂਸਰੇ ਪਾਸੇ ਇਟਲੀ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਆਮ ਲੋਕਾਂ ਨੂੰ ਗਰਮੀ ਤੋਂ ਕੋਈ ਖਤਰਾ ਨਹੀਂ ਪਰ ਬਜ਼ੁਰਗਾਂ ਤੇ ਕਮਜ਼ੋਰ ਲੋਕਾਂ ਨੂੰ ਘਰੋ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।

Spread the love