ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਟੋਲ ਪਲਾਜ਼ਾ ਕਾਲਾਝਾੜ ਵਿਖੇ ਚੱਲ ਰਹੇ ਮੋਰਚੇ ਵਿੱਚ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਵਿੱਚ ਸਾਂਝੇ ਕਿਸਾਨ, ਮਜ਼ਦੂਰ ਅਤੇ ਮਾਵਾਂ ਭੈਣਾਂ ਸ਼ਾਮਲ ਹੋਣ ਲਈ ਪਹੁੰਚੇ ਅਤੇ ਆਗੂਆਂ ਦੁਆਰਾ ਵੱਖ ਵੱਖ ਵਿਚਾਰ ਪੇਸ਼ ਕੀਤੇ ਗਏ।

ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋ ਨੇ ਦੱਸਿਆ ਕਿ ਆਉਣ ਵਾਲੀ 15 ਅਗਸਤ ਨੂੰ ਜਥੇਬੰਦੀ ਵੱਲੋਂ ਸਮੁੱਚੇ ਪੰਜਾਬ ਵਿੱਚ ਤਿੰਨ ਜਗਾ ਤੇ ਵੱਡੇ ਇਕੱਠ ਕੀਤੇ ਜਾਣਗੇ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਜੜ੍ਹਾਂ ਪੁੱਟਣ ਦੇ ਐਲਾਨ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਬਠਿੰਡਾ ਜਿਲ੍ਹੇ ਦੇ ਸੰਗਤ ਮੰਡੀ ਵਿਖੇ, ਮੋਗਾ ਜ਼ਿਲ੍ਹੇ ਦੇ ਡਗਰੂ ਵਿਖੇ ਅਤੇ ਸੰਗਰੂਰ ਜਿਲ੍ਹੇ ਦੇ ਟੋਲ ਪਲਾਜ਼ਾ ਕਾਲਾਝਾੜ ਵਿਖੇ ਸੰਗਰੂਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਕਿਸਾਨ ਸ਼ਾਮਲ ਹੋਣਗੇ।

ਇਸ ਮੌਕੇ ਟੋਲ ਪਲਾਜ਼ਾ ਮੋਰਚੇ ਦੇ ਇੰਚਾਰਜ ਸੁਖਦੇਵ ਸਿੰਘ ਘਰਾਚੋਂ, ਮਹਿੰਦਰ ਸਿੰਘ ਲੱਖੇਵਾਲ, ਸੰਦੀਪ ਘੁਮਾਣ, ਬਲਵਿੰਦਰ ਲੱਖੇਵਾਲ, ਸੀਤਾ ਰਾਮ ਕਾਦਰਾਬਾਦ, ਪਰਵਿੰਦਰ ਸਿੰਘ ਕਾਲਾਝਾੜ ਸਮੇਤ ਵੱਡੀ ਕਿਸਾਨ ਵਿਚ ਕਿਸਾਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਤੇ ਬੱਚੇ ਸ਼ਾਮਿਲ ਸਨ।

Spread the love