ਅੱਜ ਦੇ ਸਮੇਂ ਵਿੱਚ ਮੋਬਾਈਲ (Mobile ) ਇੱਕ ਅਜਿਹੀ ਚੀਜ਼ ਬਣ ਗਿਆ ਹੈ ਜਿਸ ਤੋਂ ਬਿਨਾਂ ਸਾਨੂੰ ਸਾਡੇ ਕੰਮ ਔਖੇ ਲੱਗਣ ਲੱਗ ਜਾਂਦੇ ਹਨ, ਕਿਉਕਿ ਘੜੀ ਤੋਂ ਲੈ ਕੇ ਪਰਸ,ਕੈਮਰਾ ਅਤੇ ਦੁਕਾਨਾਂ ਤੱਕ ਦਾ ਹਰ ਤਰ੍ਹਾਂ ਦੇ ਕੰਮ ਕਰਦਾ ਹੈ।

ਅਸੀਂ ਕੋਈ ਵੀ ਚੀਜ਼ ਫ਼ੋਨ ਤੋਂ ਆਡਰ ਕਰਕੇ ਖ਼ਰੀਦ ਸਕਦੇ ਹਾਂ ਅਤੇ ਇਸਦੇ ਦੁਆਰਾ ਹੀ ਬਹੁਤ ਸਾਰੇ ਕੰਮ ਜਿਵੇਂ ਬੈਂਕਿੰਗ(Banking), ਪੜ੍ਹਾਈ (Study), ਦਫ਼ਤਰੀ ਕੰਮ (Office work ) ਆਦਿ ਕਰ ਰਹੇ ਹਾਂ। ਖ਼ਾਸਕਰ ਜੇਕਰ ਅਸੀਂ ਗੱਲ ਕਰੀਏ ਕਰੋਨਾ ਕਾਲ ਦੀ ਤਾਂ ,ਉਦੋਂ ਫ਼ੋਨ ਨੇ ਬੇਹੱਦ ਚੰਗੀ ਭੂਮਿਕਾ ਨਿਭਾਈ ਹੈ , ਉਦੋਂ ਤੋਂ ਫ਼ੋਨ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ।

ਅਜਿਹੀ ਸਥਿਤੀ ‘ਚ ਜੇ ਕਿਸੇ ਦਾ ਫ਼ੋਨ ਗੁੰਮ ਜਾਂਦਾ ਹੈ, ਤਾਂ ਅਜਿਹਾ ਲਗਦਾ ਹੈ ਕਿ ਜ਼ਿੰਦਗੀ ਤੋਂ ਕੋਈ ਮਹੱਤਵਪੂਰਣ ਚੀਜ਼ ਖੋਹ ਲਈ ਗਈ ਹੋਵੇ, ਪਰ ਹੁਣ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਜੇ ਤੁਸੀਂ ਆਪਣਾ ਫ਼ੋਨ ਗੁਆ ​ਬੈਠਦੇ ਹੋ ਤਾਂ ਕੇਂਦਰ ਸਰਕਾਰ ਤੁਹਾਨੂੰ ਤੁਹਾਡਾ ਗੁਆਚਿਆ ਹੋਇਆ ਫ਼ੋਨ ਲੱਭਣ ‘ਚ ਪੂਰੀ ਮਦਦ ਕਰੇਗੀ।

ਹੁਣ ਤੁਸੀਂ ਆਪਣੇ ਚੋਰੀ ਹੋਏ ਮੋਬਾਈਲ ਨੂੰ ਬਲਾਕ ਕਰ ਸਕਦੇ ਹੋ ਅਤੇ ਜਦੋਂ ਤੁਹਾਨੂੰ ਤੁਹਾਡਾ ਫ਼ੋਨ ਵਾਪਸ ਮਿਲ ਜਾਂਦਾ ਹੈ ਉਦੋਂ ਤੁਸੀਂ ਇਸਨੂੰ ਅਨਲਾਕ ਕਰ ਸਕਦੇ ਹੋ। ਟੈਲੀਕਮਿਊਨੀਕੇਸ਼ਨਜ਼ ਡਿਪਾਰਟਮੈਂਟ (Telecommunications Department) ਨੇ ਸੇਂਟਰਲ ਇਕਵਿਪਮੈਂਟ ਆਈਡੈਂਟਿਟੀ ਰਜਿਸਟਰ ( Central Equipment Identity Register ) ਨਾਂ ਤੋਂ ਇੱਕ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ ਰਾਹੀਂ ਤੁਹਾਡੀ ਮਦਦ ਕੀਤੀ ਜਾਏਗੀ। ਇਸ ਪ੍ਰੋਜੈਕਟ ਦਾ ਉਦੇਸ਼ ਫ਼ੋਨ ਦੀ ਚੋਰੀ ਨੂੰ ਘਟਾਉਣਾ ਹੈ। ਇਸਦੀ ਮਦਦ ਨਾਲ, ਤੁਸੀਂ ਚੋਰੀ ਕੀਤੇ ਫ਼ੋਨ ਨੂੰ ਸਾਰੇ ਨੈਟਵਰਕਾਂ ‘ਤੇ ਬਲਾਕ ਕਰ ਸਕਦੇ ਹੋ।

ਚੋਰੀ ਕੀਤੇ ਗਏ ਫ਼ੋਨ ਨੂੰ ਬਲਾਕ ਕਰਨ ਲਈ, ਸਭ ਤੋਂ ਪਹਿਲਾਂ https://www.ceir.gov.in/Home/index.jsp ‘ਤੇ ਜਾਓ ਅਤੇ ਹੋਮਪੇਜ ‘ਤੇ ਤੁਹਾਨੂੰ ਬਲਾਕ ਸਟੋਲੇਨ/ਲੌਸਟ (Stolan/Lost ) ਮੋਬਾਈਲ ਦਾ ਵਿਕਲਪ ਮਿਲੇਗਾ। ਹੁਣ ਤੁਹਾਡੇ ਸਾਹਮਣੇ ਇਕ ਫਾਰਮ ਖੁੱਲ੍ਹੇਗਾ, ਜਿਸ ਵਿਚ ਤੁਹਾਨੂੰ ਆਪਣਾ ਮੋਬਾਈਲ ਨੰਬਰ, ਆਈਐਮਈਆਈ 1 / ਆਈਐਮਈਆਈ 2, ਫੋਨ ਕੰਪਨੀ ਅਤੇ ਮਾਡਲ, ਚੋਰੀ ਕੀਤੇ ਫ਼ੋਨ ਦਾ ਬਿੱਲ ਅਤੇ ਹੋਰ ਬਹੁਤ ਸਾਰੀਆਂ ਜਾਣਕਾਰੀ ਭਰਨੀਆਂ ਪੈਣਗੀਆਂ। ਇਸ ਜਾਣਕਾਰੀ ਨੂੰ ਭਰਨ ਤੋਂ ਬਾਅਦ ਇਸ ਨੂੰ ਜਮ੍ਹਾਂ ਕਰੋ। ਹੁਣ ਤੁਹਾਡਾ ਫ਼ੋਨ ਹਰ ਨੈੱਟਵਰਕ ‘ਤੇ ਬਲਾਕ ਹੋ ਜਾਵੇਗਾ।

ਫੋਨ ਨੂੰ ਕਿਵੇਂ ਕਰਨਾ ਹੈ Unlock

ਜਦੋਂ ਤੁਸੀਂ ਆਪਣੇ ਫ਼ੋਨ ਨੂੰ ਬਲਾਕ ਕਰਦੇ ਹੋ, ਤਾਂ ਕਈ ਵਾਰ ਚੋਰ ਤੁਹਾਡਾ ਫੋਨ ਵੀ ਵਾਪਸ ਕਰ ਦਿੰਦੇ ਹਨ। ਜੇ ਤੁਹਾਡੇ ਨਾਲ ਅਜਿਹਾ ਹੁੰਦਾ ਹੈ ਤਾਂ ਤੁਸੀਂ ਆਪਣੇ ਫੋਨ ਨੂੰ ਅਨਲਾਕ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਇਸ ਫ਼ੋਨ ਦੀ ਅਸਾਨੀ ਨਾਲ ਵਰਤੋਂ ਕਰ ਸਕੋਗੇ। ਆਪਣੇ ਫ਼ੋਨ ਨੂੰ ਅਨਲਾਕ ਕਰਨ ਲਈ, https://www.ceir.gov.in/Home/index.jsp ਵੈਬਸਾਈਟ ‘ਤੇ ਜਾਓ ਅਤੇ Un-Block Found Mobile ਵਿਕਲਪ ਦੀ ਚੋਣ ਕਰੋ। ਹੁਣ ਤੁਹਾਡੇ ਸਾਹਮਣੇ ਇੱਕ ਫਾਰਮ ਖੁੱਲ੍ਹ ਜਾਵੇਗਾ, ਰਿਕੁਐਸਟ ਆਈਡੀ ਭਰੋ, ਜੋ ਤੁਸੀਂ ਫ਼ੋਨ ਬਲਾਕ ਸਮੇਂ ਪ੍ਰਾਪਤ ਕੀਤੀ ਸੀ। ਨਾਲ ਉਹੀ ਮੋਬਾਈਲ ਨੰਬਰ ਭਰੋ ਜੋ ਉਸ ਸਮੇਂ ਭਰਿਆ ਗਿਆ ਸੀ। ਇਸ ਤੋਂ ਇਲਾਵਾ ਓਟੀਪੀ ਲਈ ਇਕ ਹੋਰ ਮੋਬਾਈਲ ਨੰਬਰ ਵੀ ਦਿਓ। ਸਾਰੇ ਵੇਰਵੇ ਭਰਨ ਤੋਂ ਬਾਅਦ ਇਸ ਨੂੰ ਜਮ੍ਹਾਂ ਕਰੋ।

ਇਨ੍ਹਾਂ ਚੀਜ਼ਾਂ ਨੂੰ ਰੱਖੋ ਧਿਆਨ ‘ਚ

– ਮੋਬਾਈਲ ਖਰੀਦਣ ਵੇਲੇ ਜੋ ਬਿਲ ਮਿਲਦਾ ਹੈ ਹਮੇਸ਼ਾ ਸੰਭਾਲ ਕੇ ਰੱਖੋ। ਇਸਦੇ ਬਿਨ੍ਹਾਂ ਤੁਹਾਨੂੰ ਇਹ ਸਹੂਲਤ ਨਹੀਂ ਮਿਲੇਗੀ।

– ਮੋਬਾਈਲ ਚੋਰੀ ਹੋਣ ਦੀ ਸੂਰਤ ‘ਚ ਇਸ ਲਈ FIR ਦਰਜ ਕਰੋ।

– ਮੋਬਾਈਲ ਨੂੰ ਬਲਾਕ ਕਰਦੇ ਸਮੇਂ ਤੁਹਾਨੂੰ ਜੋ ਵੀ ਜਾਣਕਾਰੀ ਦਿੱਤੀ ਜਾਂਦੀ ਹੈ, ਇਸ ਨੂੰ ਸੁਰੱਖਿਅਤ ਰੱਖੋ। ਇਸਦੇ ਬਿਨਾਂ ਤੁਹਾਡਾ ਫੋਨ ਅਨਲਾਕ ਨਹੀਂ ਕੀਤਾ ਜਾ ਸਕੇਗਾ।

Spread the love