ਪਾਕਿਸਤਾਨ ‘ਚ ਸ਼ੁੱਕਰਵਾਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ 3.9 ਮਾਪੀ ਗਈ।

ਨੈਸ਼ਨਲ ਸੈਂਟਰ ਫਾਰ ਸੀਸਮੌਲੌਜੀ ਦੇ ਮੁਤਾਬਕ ਭੁਚਾਲ ਰਾਤ10 ਵੱਜ ਕੇ 58 ਮਿੰਟ ‘ਤੇ ਆਇਆ।

ਹਾਲਾਂਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇਸ ਤੋਂ ਪਹਿਲਾਂ ਵੀ ਪਾਕਿਸਤਾਨ ‘ਚ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ‘ਚ ਤੀਬਰਤਾ 6.4 ਤੱਕ ਮਾਪੀ ਗਈ ਸੀ ਉਸ ਸਮੇਂ ਖ਼ੈਬਰ ਪਖਤੂਨਖਵਾ, ਪੰਜਾਬ ਤੇ ਇਸਲਾਮਾਬਾਦ ‘ਚ ਝਟਕੇ ਮਹਿਸੂਸ ਕੀਤੇ ਗਏ ਸਨ।

Spread the love