ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi ) ਨੇ ਪਾਕਿਸਤਾਨ ਦੀ ਆਜਾਦੀ ਦਿਹਾੜੇ ‘ਤੇ ਵੱਡਾ ਐਲਾਨ ਕੀਤਾ ਹੈ।
ਪੀਐਮ ਮੋਦੀ ਨੇ 14 ਅਗਸਤ ਨੂੰ ‘ਵੰਡ ਦਾ ਦੁਖਾਂਤ ਦਿਵਸ’ ਵਜੋਂ ਮਨਾਉਣ ਦਾ ਐਲ਼ਾਨ ਕੀਤਾ।
ਉਨ੍ਹਾਂ ਟਵੀਟ ਦੇ ਵਿੱਚ ਲਿਖਿਆ ਹੈ ਕਿ ਦੇਸ਼ ਦੀ ਵੰਡ ਦਾ ਦਰਦ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਨਫ਼ਰਤ ਅਤੇ ਹਿੰਸਾ ਦੇ ਕਾਰਨ, ਸਾਡੇ ਲੱਖਾਂ ਭੈਣਾਂ ਅਤੇ ਭਰਾ ਉੱਜੜ ਗਏ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਜਾਨ ਵੀ ਚਲੀ ਗਈ। ਉਨ੍ਹਾਂ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ ਵਿੱਚ 14 ਅਗਸਤ ਨੂੰ ‘ਵੰਡ ਦਾ ਦੁਖਾਂਤ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਇਤਿਹਾਸ ‘ਚ 14 ਅਗਸਤ ਦੀ ਤਰੀਕ ਭਾਰਤ ਦੇ ਸੀਨੇ ‘ਤੇ ਉਹ ਜ਼ਖਮ ਹੈ ਜਿਸਨੂੰ ਕਦੇ ਚਾਹ ਕੇ ਵੀ ਖਤਮ ਨਹੀਂ ਕੀਤਾ ਜਾ ਸਕਦਾ। ਇਹ ਓਹੀ ਦਿਨ ਸੀ ਜਦੋਂ ਦੇਸ਼ ਦੀ ਵੰਡ ਹੋਈ ਤੇ 14 ਅਗਸਤ, 1947 ਨੂੰ ਪਾਕਿਸਤਾਨ ਤੇ 15 ਅਗਸਤ, 1947 ਨੂੰ ਭਾਰਤ ਨੂੰ ਵੱਖ-ਵੱਖ ਰਾਸ਼ਟਰ ਐਲਾਨ ਦਿੱਤਾ ਗਿਆ।
ਇਸ ਵੰਡ ਨੇ ਨਾ ਸਿਰਫ਼ ਭਾਰਤੀ ਉਪ ਮਹਾਂਦੀਪ ਦੇ ਦੋ ਟੁਕੜੇ ਕੀਤੇ ਬਲਕਿ ਬੰਗਾਲ ਦੀ ਵੀ ਵੰਡ ਕੀਤੀ ਗਈ ਤੇ ਬੰਗਾਲ ਦੇ ਪੂਰਬੀ ਹਿੱਸੇ ਨੂੰ ਭਾਰਤ ਨਾਲੋਂ ਵੱਖ ਕਰਕੇ ਪੂਰਬੀ ਪਾਕਿਸਤਾਨ ਬਣਾ ਦਿੱਤਾ ਗਿਆ। ਜੋ 1971 ਦੇ ਯੁੱਧ ਤੋਂ ਬਾਅਦ ਬੰਗਲਾਦੇਸ਼ ਬਣਿਆ। ਕਹਿਣ ਨੂੰ ਤਾਂ ਇਹ ਇੱਕ ਦੇਸ਼ ਦਾ ਬਟਵਾਰਾ ਸੀ। ਪਰ ਇਹ ਵੰਡ ਜ਼ਖਮ ਬਣ ਕੇ ਸਦੀਆਂ ਤੱਕ ਰਿਸਦਾ ਰਹੇਗਾ