ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਟਵਿੱਟਰ ਖਾਤਾ ਇੱਕ ਹਫ਼ਤੇ ਬਾਅਦ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਦੂਜੇ ਕਾਂਗਰਸੀ ਲੀਡਰਾਂ ਦੀ ਟਵਿੱਟਰ ਆਈਡੀ ਵੀ ਬਹਾਲ ਹੋ ਗਈ ਹੈ।
ਟਵਿੱਟਰ ਮੁਤਾਬਿਕ, ਕਾਂਗਰਸੀ ਨੇਤਾ ਵੱਲੋਂ ਦਿੱਲੀ ਵਿੱਚ ਕਥਿਤ ਬਲਾਤਕਾਰ ਅਤੇ ਹੱਤਿਆ ਦਾ ਸ਼ਿਕਾਰ ਹੋਈ ਨੌਂ ਸਾਲਾ ਪੀੜਤ ਦੇ ਪਰਿਵਾਰ ਦੀਆਂ ਤਸਵੀਰਾਂ ਪੋਸਟ ਕਰਕੇ ਉਸਦੇ ਨਿਯਮਾਂ ਦੀ ‘ਉਲੰਘਣਾ’ ਕਰਨ ਤੋਂ ਬਾਅਦ ਖਾਤਾ ਬੰਦ ਕਰ ਦਿੱਤਾ ਗਿਆ ਸੀ।
ਦਰਅਸਲ ਕੁਝ ਦਿਨ ਪਹਿਲਾਂ ਹੀ ਦਿੱਲੀ ‘ਚ ਬਲਾਤਕਾਰ ਤੇ ਕਤਲ ਦੀ ਪੀੜਤਾ 9 ਸਾਲਾ ਬੱਚੀ ਦੇ ਮਾਪਿਆਂ ਨਾਲ ਮੁਲਾਕਾਤ ਦੀ ਤਸਵੀਰ ਸ਼ੇਅਰ ਕਰਨ ਨੂੰ ਲੈਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ।
ਜਿਸਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ ਬੰਦ ਕੀਤੇ ਜਾਣ ਨੂੰ ਲੈਕੇ ਖੜੇ ਹੋਏ ਵਿਵਾਦ ‘ਤੇ ਸ਼ੁੱਕਰਵਾਰ ਨੂੰ ਟਵਿੱਟਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ ਤੇ ਇਲਜ਼ਾਮ ਲਾਇਆ ਸੀ ਕਿ ਇਹ ਅਮਰੀਕੀ ਕੰਪਨੀ ਭਾਰਤ ਦੀ ਸਿਆਸੀ ਪ੍ਰੀਕਿਰਿਆਂ ‘ਚ ਦਖਲ ਦੇ ਰਹੀ ਹੈ।
ਲੋਕਤੰਤਰਿਕ ਢਾਂਚੇ ‘ਤੇ ਹਮਲਾ ਕਰ ਰਹੀ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਸੀ ਕਿ ਟਵਿੱਟਰ ਪੱਖਪਾਤੀ ਹੈ ਤੇ ਉਹ ਸਰਕਾਰ ਦੇ ਕਹੇ ਮੁਤਾਬਕ ਕੰਮ ਕਰ ਰਿਹਾ ਹੈ। ਸਿਜਤੋਂ ਬਾਅਦ ਟਵਿੱਟਰ ਦੇ ਬੁਲਾਰੇ ਨੇ ਦੱਸਿਆ ਕਿ ਖਾਤਿਆਂ ਨੂੰ ਬਹਾਲ ਕਰ ਦਿੱਤਾ ਗਿਆ ਕਿਉਂਕਿ ਕੰਪਨੀ ਨੂੰ ਉਹਨਾਂ ਫੋਟੋਆਂ ਵਿੱਚ ਦਰਸਾਏ ਗਏ ਵਿਅਕਤੀਆਂ ਦੁਆਰਾ ਰਸਮੀ ਸਹਿਮਤੀ ਪੱਤਰ ਪ੍ਰਾਪਤ ਹੋਏ ਸਨ ਜੋ ਸਾਂਝੀਆਂ ਕੀਤੀਆਂ ਗਈਆਂ ਸਨ