ਕਾਂਗਰਸ ਨੂੰ ਕੌਮੀ ਪੱਧਰ ’ਤੇ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਤੇ ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ (Former Congress MP and women Congress president Sushmita Dev) ਨੇ ਪਾਰਟੀ ਛੱਡ ਦਿੱਤੀ ਹੈ।

ਸੁਸ਼ਮਿਤਾ ਦੇਵ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਆਪਣਾ ਅਸਤੀਫਾ ਭੇਜ ਦਿੱਤਾ ਹੈ। ਅਸਤੀਫ਼ਾ ਦੇਣ ਤੋਂ ਪਹਿਲਾਂ, ਉਨ੍ਹਾਂ ਆਪਣੀ ਟਵਿੱਟਰ ਪ੍ਰੋਫਾਈਲ ਨੂੰ ਵੀ ਬਦਲ ਦਿੱਤਾ ਹੈ। ਇਸ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਸਾਬਕਾ ਮੈਂਬਰ ਹੋਣ ਬਾਰੇ ਲਿਖਿਆ ਹੈ। ਸੁਸ਼ਮਿਤਾ ਨੇ ਆਪਣੀ ਟਵਿੱਟਰ ਪ੍ਰੋਫਾਈਲ ਵਿੱਚ ਮਹਿਲਾ ਕਾਂਗਰਸ ਪ੍ਰਧਾਨ ਅਤੇ ਮੈਂਬਰ ਦੇ ਸਾਹਮਣੇ ਲਿਖਿਆ ਹੈ। ਹਾਲਾਂਕਿ ਸੁਸ਼ਮਿਤਾ ਦੇ ਪੱਖ ਤੋਂ ਕੋਈ ਬਿਆਨ ਨਹੀਂ ਆਇਆ ਹੈ।

ਸੂਤਰਾਂ ਤੋਂ ਮਿਲੀ ਜਾਣਕਰੀ ਮੁਤਾਬਿਕ ਉਹ ਅੱਜ ਹੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਤੇ ਉਹ ਆਸਾਮ ਵਿੱਚ ਪਾਰਟੀ ਦਾ ਚਿਹਰਾ ਬਣ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ਵਿੱਚ ਕੋਈ ਠੋਸ ਕਾਰਨ ਨਹੀਂ ਦੱਸਿਆ।

ਸੁਸ਼ਮਿਤਾ ਦੇਵ ਇਸ ਵੇਲੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਮਿਲਣ ਲਈ ਕੋਲਕਾਤਾ ਵਿੱਚ ਹਨ। ਟੀਐਮਸੀ ਦੇ ਇੱਕ ਸੂਤਰ ਨੇ ਕਿਹਾ, “ਜੇ ਸੁਸ਼ਮਿਤਾ ਦੇਵ ਪਾਰਟੀ ’ਚ ਸ਼ਾਮਲ ਹੋ ਜਾਂਦੇ ਹਨ, ਤਾਂ ਤ੍ਰਿਣਮੂਲ ਕਾਂਗਰਸ ਆਸਾਮ ਵਿੱਚ ਪਾਰਟੀ ਦਾ ਚਿਹਰਾ ਹੋਣਗੇ।

” ਸੁਸ਼ਮਿਤਾ ਆਸਾਮ ਦੇ ਸਿਲਚਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਹੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਸੰਤੋਸ਼ ਮੋਹਨ ਦੇਵ ਦੀ ਇੱਕ ਵਾਰ ਮਜ਼ਬੂਤ ਪਕੜ ਸੀ।

Spread the love