ਰਸੋਈ ਗੈਸ ਸਿਲੰਡਰ ਇੱਕ ਵਾਰ ਫੇਰ ਤੋਂ ਮਹਿੰਗਾ ਹੋਇਆ ਹੈ।

ਪੈਟਰੋਲੀਅਮ ਕੰਪਨੀਆਂ ਨੇ ਕੀਮਤਾਂ ‘ਚ ਇੱਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਹੈ।

ਨਾਨ ਸਬਸਿਡੀ ਸਿਲੰਡਰ ਦੀ ਕੀਮਤ 25 ਰੁਪਏ ਵਧਾ ਦਿੱਤੀ ਗਈ ਹੈ। ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਹਰ ਮਹੀਨੇ ਦ ਇੱਕ ਤਰੀਕ ਨੂੰ ਬਦਲਾਅ ਦਾ ਨਿਯਮ ਹੈ।

ਹਾਲ ਦੇ ਮਹੀਨਿਆਂ ਵਿਚ ਪੈਟਰੋਲੀਅਮ ਕੰਪਨੀਆਂ ਮਹੀਨੇ ‘ਚ ਦੋ ਤੋਂ ਤਿੰਨ ਵਾਰ ਰਸੋਈ ਗੈਸ ਦੀਆਂ ਕੀਮਤਾਂ ‘ਚ ਬਦਲਾਅ ਕਰ ਰਹੀ ਹੈ। ਹੁਣ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ। ਨਵੀਂ ਦਰਾਂ ਲਾਗੂ ਹੋ ਗਈਆਂ ਹਨ। ਸੋਮਵਾਰ ਰਾਤ ਨੂੰ ਅਚਾਨਕ ਪੈਟਰੋਲੀਅਮ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀ ਕੀਮਤਾਂ ‘ਚ ਵਾਧੇ ਦੀ ਸੂਚਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ 45 ਦਿਨਾਂ ਬਾਅਦ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਰਸੋਈ ਗੈਸ ਸਿਲੰਡਰ ਦੀ ਕੀਮਤ ਇੱਕ ਜੁਲਾਈ ਤੋਂ ਬਾਅਦ ਨਹੀਂ ਵਧੀ। ਇੱਕ ਜੁਲਾਈ ਨੂੰ ਸਿਲੰਡਰ ਦੀ ਕੀਮਤ 897 ਰੁਪਏ ਸੀ। 1 ਅਗਸਤ ਨੂੰ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਸੀ। ਹੁਣ ਕੀਮਤ ‘ਚ 25 ਰੁਪਏ ਪ੍ਰਤੀ ਸਿਲੰਡਰ ਦਾ ਇਜਾਫ਼ਾ ਕੀਤਾ ਗਿਆ ਹੈ।

Spread the love