ਕਿਸਾਨ ਅੰਦੋਲਨ ਦਾ ਸੰਘਰਸ਼ 9 ਮਹੀਨੇ ਤੋਂ ਚਲਦਾ ਆ ਰਿਹਾ ਹੈ।

ਦੇਸ਼ ਭਰ ਦੇ ਕਿਸਾਨ ,ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਲੜਾਈ ਲੜ ਰਹੇ ਹਨ ।

ਇਸ ਸਭ ਦੇ ਵਿਚਾਲੇ ਹੁਣ ਪੱਕਾ ਮੋਰਚਾ ਪੰਜਾਬ ‘ਚ ਵੀ ਲੱਗਣ ਜਾ ਰਿਹਾ। ਜਲੰਧਰ ‘ਚ ਅਣਮਿਥੇ ਸਮੇਂ ਲਈ ਗੰਨੇ ਦੀਆ ਕੀਮਤਾਂ ਵਧਾਉਣ ਸਬੰਧੀ ਕਿਸਾਨ ਅੰਦੋਲਨ ਸ਼ੁਰੂ ਕਰਨ ਜਾ ਰਹੇ ਹਨ ।

ਪੱਕੇ ਮੋਰਚੇ ਦਾ ਐਲਾਨ ਕਰਦਿਆ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਨੇ ਕਿਸਾਨਾਂ ਨੂੰ ਹੁਣ ਤੱਕ ਹਰ ਤਰਾਂ ਲੁਟਿਆ ਹੈ ਕਿਸਾਨ ਦੇ ‘ਤੇ ਕਰਜ਼ੇ ਦੀ ਭਰਮਾਰ ਕੀਤੀ ਗਈ , ਕਿਸਾਨਾਂ ਨੂੰ ਫ਼ਸਲ ਦੀ ਬਣਦੀ ਕੀਮਤ ਤੱਕ ਨਾ ਦਿੱਤੀ ਗਈ , ਕੇਂਦਰ ਸਰਕਾਰ ਨੇ ਤਾਂ ਕਿਸਾਨਾਂ ਨਾਲ ਧੱਕਾ ਕੀਤਾ ਹੀ ਹੈ ਪਰ ਉਥੇ ਪੰਜਾਬ ਸਰਕਾਰ ਵੀ ਕੋਈ ਵੀ ਮੌਕਾ ਨਹੀਂ ਛੱਡਦੀ।

ਕਿਸਾਨਾਂ ਨਾਲ ਵਧੀਕੀਆਂ ਕਰਨ ਤੋਂ ਗੰਨੇ ਦੀਆ ਕੀਮਤਾਂ ਨੂੰ ਲੈਕੇ ਪੰਜਾਬ ਸਰਕਾਰ ਨੂੰ ਬਹੁਤ ਵਾਰ ਮੰਗ ਪੱਤਰ ਦਿੱਤੇ ਪਰ ਇਸ ਸਰਕਾਰ ਨੇ ਇਕ ਵੀ ਨਾ ਸੁਣੀ ਹੁਣ ਕਿਸਾਨ ਜਥੇਬੰਦੀਆਂ ਵਲੋਂ 20 ਅਗਸਤ ਨੂੰ ਸਵੇਰੇ 9 ਵਜੇ ਨੇੜੇ ਧੰਨੋਆਲੀ ਫਾਟਕ ਰਾਮਾਮੰਡੀ ਜਲੰਧਰ ਵਿਖੇ ਅਣਮਿਥੇ ਸਮੇ ਲਈ ਗੰਨੇ ਦੀਆ ਕੀਮਤਾਂ ਵਧਾਉਣ ਸਬੰਧੀ ਵਿਸ਼ਾਲ ਅੰਦੋਲਨ ਕੀਤਾ ਜਾ ਰਿਹਾ। ਕਿਸਾਨ ਜਥੇਬੰਦੀਆ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ 20 ਤਰੀਕ ਤੋਂ ਪਹਿਲਾਂ ਪਹਿਲਾਂ ਗਨੇ ਦਾ ਰੇਟ ਵਧਾ ਦੇਵੇ ਨਹੀਂ ਪੱਕਾ ਮੋਰਚਾ ਲੱਗਣਾ ਤੈਅ ਹੈ।

Spread the love