ਟੋਕੀਓ ਓਲੰਪਿਕਸ ‘ਚ ਸੋਨੇ ਦਾ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਅੱਜ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ ਹੈ।

ਇਹ ਮੁਲਾਕਾਤ ਤਕਰੀਬਨ 20 ਮਿੰਟ ਹੋਈ। ਇਸ ਮੌਕੇ ਮੁੱਖ ਮੰਤਰੀ ਨੇ ਨੀਰਜ ਚੋਪੜਾ ਨੂੰ ਸਨਮਾਨਿਤ ਕੀਤਾ।

ਜ਼ਿਕਰਯੋਗ ਹੈ ਕਿ ਮਨੋਹਰ ਲਾਲ ਖੱਟਰ ਵੱਲੋਂ ਨੀਰਜ ਚੋਪੜਾ ਨੂੰ ਹਰਿਆਣਾ ‘ਚ ਉਲੰਪਿਕਸ ਲਈ ਅਥਲੀਟਾਂ ਨੂੰ ਤਿਆਰ ਕਰਨ ਲਈ ਪੰਚਕੂਲਾ ‘ਚ ‘ਸੈਂਟਰ ਆਫ ਐਕਸੀਲੈਂਸ ਫੋਰ ਓਲੰਪਿਕਸ ਫੌਰ ਏਥਲੈਟਿਕਸ’ ਦਾ ਮੁਖੀ ਬਣਨ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਸਥਾਪਿਤ ਕਰਨ ਦੀ ਗੱਲ ਕਹਿ ਜਾ ਰਹੀ ਹੈ |

ਨੀਰਜ ਚੋਪੜਾ ਦਾ ਕਹਿਣਾ ਸੀ ਕਿ ਉਹ ਇਸ ਬਾਰੇ ਸੋਚੇਗਾ ਅਤੇ ਦੇਸ਼ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਪੂਰੀ ਕੋਸ਼ਸ਼ਿ ਕਰੇਗਾ | ਚੋਪੜਾ ਦਾ ਕਹਿਣਾ ਸੀ ਕਿ ਉਸ ਦਾ ਟੀਚਾ ਅਗਲੇ ਸਾਲ ਵਿਸ਼ਵ ਚੈਂਪੀਅਨਸ਼ਿਪ ‘ਚ ਤਗਮਾ ਲਿਆਉਣਾ ਹੈ | ਉਨ੍ਹਾਂ ਓਲੰਪੀਅਨ ਨੂੰ ਸੂਬੇ ਵਿੱਚ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਪ੍ਰੇਰਿਆ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਰਿਆਣਾ ਸਰਕਾਰ ਨੇ ਓਲੰਪੀਅਨ ਨੀਰਜ ਚੋਪੜਾ ਨੂੰ 4 ਕਰੋੜ ਰੁਪਏ ਅਤੇ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਵਿੱਚ ਰਿਆਇਤ ‘ਤੇ ਜ਼ਮੀਨ ਦੇਣ ਦਾ ਐਲਾਨ ਕੀਤਾ ਹੋਇਆ ਹੈ।

Spread the love