ਕਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਹੀ ਹਰਿਆਣਾ ‘ਚ ਭਾਜਪਾ ਸਰਕਾਰ ਨੇ ਗਰੀਬਾਂ ਨੂੰ ਅਨਾਜ ਵੰਡਣਾ ਸ਼ੁਰੂ ਕਰ ਦਿੱਤਾ।

ਹਰਿਆਣਾ ‘ਚ ਜਿੰਨਾ ਥੈਲਿਆਂ ‘ਚ ਕਣਕ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਉਨ੍ਹਾਂ ਥੈਲਿਆ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀਆਂ ਫੋਟੋਆਂ ਛਾਪੀਆਂ ਗਈਆਂ ਨੇ। ਇਸੇ ਨੂੰ ਲੈ ਕੇ ਹੁਣ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚਡੂਨੀ ਨੇ ਤਿੱਖਾ ਹਮਲਾ ਬੋਲਿਆ।

ਗੁਰਨਾਮ ਚਡੂਨੀ ਨੇ ਕਿਹਾ ਕਿ ਭਾਜਪਾ ਵਰਕਰ ਕਈ ਦਿਨਾਂ ਤੋਂ ਪਿੰਡਾਂ ਵਿੱਚ ਜਾ ਕੇ ਅਨਾਜ ਦੀਆਂ ਬੋਰੀਆਂ ਵੰਡ ਰਹੇ ਹਨ ਅਤੇ ਬੈਗਾਂ ਉੱਤੇ ਮੋਦੀ ਦੀ ਫੋਟੋ ਲੱਗੀ ਹੋਈ ਹੈ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਨ ਦੀ ਭਾਜਪਾ ਦੀ ਸਾਜ਼ਿਸ਼ ਨੂੰ ਨਾਕਾਮ ਕਰੋ। ਇਹ ਫੋਟੋਆਂ ਵਾਲੀਆਂ ਕਣਕ ਦੀਆਂ ਬੋਰੀਆਂ ਜਾਣ ਬੁੱਝ ਕੀ ਦਿੱਤੀਆਂ ਜਾ ਰਹੀਆਂ ਹਨ ਙ ਭਾਜਪਾ ਛੋਟੇ -ਛੋਟੇ ਲਾਲਚ ਦੇ ਕੇ ਵੋਟਾ ਇਕੱਠੀਆਂ ਕਰ ਰਹੀ ਹੈ ਪਰ ਇਸ ਤਰਾਂ ਫੋਟੋਆ ਲਾ ਕੇ ਸਰਕਾਰ ਦਾ ਰਾਸ਼ਨ ਦੇਣਾ ਇੱਕ ਇਸਤਿਹਾਰ ਦੇਣਾ ਹੈ

ਭਾਜਪਾ ਜੇਕਰ ਪਿੰਡਾ ਵਿੱਚ ਅਜਿਹਾ ਕਰਦੀ ਹੈ ਤਾਂ ਉਨ੍ਹਾਂ ਦਾ ਵਿਰੋਧ ਕਰੋ। ਇਸ ਦੇ ਨਾਲ ਹੀ ਗੁਰਨਾਮ ਚੜੂੰਨੀ ਨੇ ਕਿਹਾ ਕਿ ਕਣਕ ਦੇ ਥੈਲੇ ਲੋਕ ਘਰੋਂ ਲੈ ਕੇ ਜਾਣ ਅਤੇ ਉਹ ਮੋਦੀ ਦੀ ਫੋਟੋ ਵਾਲੇ ਥੈਲਾ ਉਥੇ ਹੀ ਦੇ ਕੇ ਆਉਣ ਜਾਂ ਫਿਰ ਜਲਾ ਕੇ ਆਉਣ ਇਹ ਸਾਰਿਆਂ ਨੂੰ ਕਿਸਾਨ ਆਗੂ ਦੀ ਅਪੀਲ ਹੈ।

Spread the love