ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਸਰਕਾਰ ਆਪਣੀ ਗੱਲ ‘ਤੇ ਅੜੀ ਹੈ ਕਿ ਖੇਤੀ ਕਾਨੂੰਨਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ ਪਰ ਰੱਦ ਨਹੀਂ ਕੀਤੇ ਜਾ ਸਕਦੇ ਤੇ ਓਧਰ ਕਿਸਾਨ ਆਪਣੀ ਇੱਕੋ ਮੰਗ ‘ਤੇ ਹੈ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹੈ।

ਇਸ ਦੇ ਹੀ ਚੱਲਦਿਆਂ ਦਿੱਲੀ ਬਾਡਰਾਂ ‘ਤੇ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਹੈ। ਪੂਰੇ ਦੇਸ਼ ਤੋਂ ਜਥੇ ਇਕੱਠੇ ਹੋ ਕੇ ਦਿੱਲੀ ਬਾਡਰਾਂ ‘ਤੇ ਰਵਾਨਾ ਹੋ ਰਹੇ ਹਨ।

ਸਿੰਘੁ ਬਾਡਰ ‘ਤੇ ਜਾਣ ਲਈ ਸਿੱਖ ਪੰਥ ਦੇ ਇਤਿਹਾਸਿਕ ਸਥਾਨ ਸ੍ਰੀ ਆਨੰਦਪੁਰ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਸਮੁੱਚੀਆਂ ਕਿਸਾਨ ਯੂਨੀਅਨਾਂ ਵੱਲੋਂ 20 ਅਗਸਤ ਨੂੰ ਗੁਰਨਾਮ ਸਿੰਘ ਚਡੂਨੀ ਦੀ ਅਗਵਾਈ ਵਿੱਚ ਇੱਕ ਵੱਡਾ ਕਾਫ਼ਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕਰਾਉਣ ਤੋਂ ਬਾਅਦ ਆਰੰਭ ਹੋਏਗਾ ਜੋ ਵੱਖੋ ਵੱਖੋ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਸਿੰਘੂ ਬਾਡਰ ਦਿੱਲੀ ਤੱਕ ਜਾਏਗਾ।

ਇਸ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਕਿਸਾਨ ਨੇਤਾਵਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਸ ਹੁਣ 20 ਤਰੀਕ ਦੀ ਤਿਆਰੀ ਵਿੱਚ ਹਾਂ ਜਿਸ ਦਾ ਹਰ ਕਿਸਾਨ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਮੌਕੇ ਤਰਲੋਚਨ ਸਿੰਘ ਚੱਠਾ, ਮਨਜਿੰਦਰ ਸਿੰਘ ਬਰਾੜ ,ਪ੍ਰਧਾਨ ਸੇਠੀ ਸ਼ਰਮਾ ਤੋ ਇਲਾਵਾ ਹੋਰ ਨੌਜਵਾਨ ਆਗੂ ਮੌਜੂਦ ਸਨ।

ਇਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਇਹ ਕਾਫ਼ਲਾ ਗੱਡੀਆਂ ਸਮੇਤ ਚੱਲੇਗਾ ਜਿਸ ‘ਚ ਰਸਤੇ ਦੇ ‘ਚ ਵੱਖ ਵੱਖ ਕਿਸਾਨ ਆਗੂ ਆਪਣੇ ਟਰੈਕਟਰ ਟਰਾਲੀਆਂ ਕਾਰਾਂ ਸਮੇਤ ਸਿੰਘੂ ਬਾਡਰ ਪਹੁੰਚੇਗਾ ਰਸਤੇ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਸਨਮਾਨ ਅਤੇ ਲੰਗਰਾਂ ਦੇ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਜਾਣਗੇ

Spread the love