ਅੱਜ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਚੰਡੀਗੜ੍ਹ ਫੇਰੀ ਦੌਰਾਨ ਬੇਹੱਦ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।
ਜੋ ਸਾਡੇ ਦੇਸ਼ ਦੀ ਕਾਨੂੰਨ ਵਿਵਸਥਾ ਤੇ ਲੋਕਤੰਤਰੀ ਢਾਂਚੇ ‘ਤੇ ਸਵਾਲ ਖੜੇ ਕਰ ਰਹੀਆਂ ਹਨ ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅੱਜ ਆਪਣੀ ਜਨ ਅਸ਼ੀਰਵਾਦ ਯਾਤਰਾ ਦੀ ਸ਼ੁਰੂਆਤ ਕਰਨ ਲਈ ਚੰਡੀਗੜ੍ਹ ਪਹੁੰਚਦੇ ਨੇ ਤੇ ਇਸ ਦੌਰਾਨ ਕਿਸਾਨ ਅਨੁਰਾਗ ਠਾਕੁਰ ਦਾ ਵਿਰੋਧ ਕਰਨ ਲਈ ਪਹੁੰਚ ਜਾਂਦੇ ਨੇ ਤੇ ਅਨੁਰਾਗ ਠਾਕੁਰ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਨੇ ਪਰ ਇਸ ਦੌਰਾਨ ਮੌਕੇ ‘ਤੇ ਮੌਜੂਦ ਪੁੁਲਿਸ ਕਿਸਾਨਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰਦੀ ਹੈ।
ਨਾਅਰੇਬਾਜ਼ੀ ਕਰਦੇ ਕਿਸਾਨਾਂ ਨੂੰ ਚੁੱਪ ਕਰਾਉਣ ਲਈ ਚੰਡੀਗੜ੍ਹ ਪੁਲਿਸ ਕਿਸਾਨਾਂ ਦੇ ਮੂੰਹ ਘੁੱਟ ਦਿੱਤੇ ਤੇ ਧੱਕੇ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ। ਹੋਰ ਤੇ ਹੋਰ ਭਾਜਪਾ ਆਗੂਆਂ ਦੀ ਹਿੰਮਤ ਦੇਖੋ, ਮੋਦੀ ਸਰਕਾਰ ਖਿਲ਼ਾਫ਼ ਨਾਅਰੇਬਾਜ਼ੀ ਕਰ ਰਹੀ ਇੱਕ ਔਰਤ ਨਾਲ ਬਦਸਲੂਕੀ ਕਰਦੇ ਨੇ। ਉਥੇ ਨਾਅਰੇਬਾਜ਼ੀ ਕਰ ਰਹੀ ਇਕੱਲੀ ਔਰਤ ਨੂੰ ਧੱਕੇ ਮਾਰੇ ਜਾਂਦੈ ਨੇ ਉਸ ‘ਤੇ ਹੱਥ ਚੁੱਕਿਆ ਜਾਂਦਾ ਤੇ ਗਾਲੀ ਗਲੋਚ ਵੀ ਕੀਤਾ। ਭਾਜਪਾ ਵਰਕਰਾਂ ਨੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਉਹ ਵੀ ਪੁਲਿਸ ਦੀ ਮੌਜੂਦਗੀ ‘ਚ ਅਤੇ ਮੀਡੀਆ ਦੀ ਮੌਜੂਦਗੀ ‘ਚ।