ਭਾਜਪਾ ਨਾਲ ਲੰਮੇ ਸਮੇਂ ਤੋਂ ਜੁੜੇ ਸੁਖਪਾਲ ਸਿੰਘ ਨੰਨੂ (Sukhpal Singh Nannu)ਅੱਜ ਪਾਰਟੀ ਨੂੰ ਅਸਤੀਫਾ ਦੇ ਦੇਣਗੇ।

ਭਾਜਪਾ ਦੀ ਹੋਂਦ ‘ਚ ਆਉਣ ਤੋਂ ਲੈ ਕੇ ਪਾਰਟੀ ਨਾਲ ਜੁੜੇ ਪਹਿਲਾਂ ਪਿਤਾ ਤੇ ਫਿਰ ਖ਼ੁਦ ਦੋ ਵਾਰ ਫ਼ਿਰੋਜ਼ਪੁਰ ਸ਼ਹਿਰ ਹਲਕੇ ਤੋਂ ਵਿਧਾਇਕ ਰਹੇ ਸਾਬਕਾ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨੰਨੂ ਅੱਜ 40 ਸਾਲ ਬਾਅਦ ਪਿਤਾ ਪੁਰਖੀ ਪਾਰਟੀ ਭਾਜਪਾ ਨਾਲੋਂ ਤੋੜ ਵਿਛੋੜਾ ਕਰਨਗੇ।

ਇਹ ਜਾਣਕਾਰੀ ਸੁਖਪਾਲ ਸਿੰਘ ਨੰਨੂ ਨੇ ਖ਼ੁਦ ਦੱਸੀ ਕਿ ਉਹ ਅੱਜ 3 ਵਜੇ ਆਪਣੀ ਰਿਹਾਇਸ਼ ‘ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ।

ਸੁਖਪਾਲ ਨੰਨੂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਕਾਨੂੰਨ ਜੇਕਰ ਵਾਪਸ ਨਾ ਲਏ ਤਾਂ ਪੰਜਾਬ ਵਿਚ ਪਾਰਟੀ ਦੇ ਬੂਥ ਤੱਕ ਨਹੀਂ ਲੱਗਣਗੇ। ਨੰਨੂ ਨੇ ਕਿਹਾ ਹਲਕੇ ਦੇ ਲੋਕ ਅਸਤੀਫਾ ਦੇਣ ਲਈ ਦਬਾਅ ਪਾ ਰਹੇ ਹਨ। ਕਿਸਾਨੀ ਸੰਘਰਸ਼ ਦੌਰਾਨ ਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ ਜਿਸ ਕਾਰਨ ਹਰ ਵਰਗ ‘ਚ ਨਿਰਾਸ਼ਾ ਦੇਖੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਭਾਜਪਾ ਮੰਤਰੀ ਅਨਿਲ ਜੋਸ਼ੀ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਹਨ ਅਤੇ ਇਸ ਹਫ਼ਤੇ ਦੇ ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

Spread the love