ਪੰਜਾਬ ਵਿੱਚ ਭਾਜਪਾ ਨੂੰ ਲਗਾਤਾਰ ਵੱਡੇ ਝਟਕੇ ਮਿਲ ਰਹੇ ਹਨ।
ਕਿਸਾਨੀ ਅੰਦੋਲਨ ਕਰਕੇ ਭਾਜਪਾ ਕੁੱਝ ਹੱਦ ਤੱਕ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ।
ਲਗਾਤਾਰ ਸੀਨੀਅਰ ਆਗੂਆਂ ਦੇ ਕਿਸਾਨਾਂ ਦੇ ਸਮਰਥਨ ਵਿੱਚ ਅਸਤੀਫ਼ੇ ਭਾਜਪਾ ਦੀ ਕਮਜ਼ੋਰੀ ਦੀ ਗਵਾਹੀ ਭਰ ਰਹੇ ਹਨ। ਇਸ ਦੇ ਹੀ ਚੱਲਦਿਆਂ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਭੁੱਲਰ ਨੇ ਅਸਤੀਫਾ ਦੇ ਦਿੱਤਾ ਹੈ।
ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਉਹ ਛੇਤੀ ਹੀ ਅਕਾਲੀ ਦਲ ‘ਚ ਸ਼ਾਮਲ ਹੋਣ ਜਾ ਰਹੇ ਹਨ। ਹਰਜੀਤ ਸਿੰਘ ਭੁੱਲਰ ਸਾਬਕਾ ਉਪ ਪ੍ਰਧਾਨ, ਸੀਨੀਅਰ ਉਪ ਪ੍ਰਧਾਨ ਭਾਜਪਾ ਯੂਥ, ਸਾਬਕਾ ਸੀਨੀਅਰ ਉਪ ਪ੍ਰਧਾਨ ਜ਼ਿਲ੍ਹਾ ਮੁਹਾਲੀ, ਸਹਿ-ਕਨਵੀਨਰ ਨੈਸ਼ਨਲ ਹਿਊਮਨ ਰਾਈਟਸ ਸੈੱਲ ਭਾਜਪਾ, ਉਪ ਪ੍ਰਧਾਨ ਭਾਰਤੀ ਕਿਸਾਨ ਸੰਘ ਪੰਜਾਬ (ਆਰਐਸਐਸ), ਭਾਰਤੀ ਤਿੱਬਤ ਸਹਿਯੋਗ ਯੂਨੀਅਨ ਦੇ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਬੁਲਾਰੇ ਹਨ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਕਈ ਹੋਰ ਵੱਡੇ ਨੇਤਾ ਪਹਿਲਾਂ ਹੀ ਭਾਜਪਾ ਛੱਡ ਚੁੱਕੇ ਹਨ, ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਭਾਜਪਾ ਨੂੰ ਹੋਰ ਝਟਕੇ ਮਿਲ ਸਕਦੇ ਹਨ।