ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ, ਉੱਥੋਂ ਦੀਆਂ ਔਰਤਾਂ ਆਪਣੇ ਅਧਿਕਾਰਾਂ ਅਤੇ ਉਨ੍ਹਾਂ ਵਿਰੁੱਧ ਅੱਤਿਆਚਾਰਾਂ ਤੋਂ ਡਰ ਰਹੀਆਂ ਹਨ ।

ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ ਨੇ ਅਫਗਾਨਿਸਤਾਨ ਦੇ ਵਿਗੜੇ ਹਾਲਾਤਾਂ ‘ਤੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ।

ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਮੁਖੀ ਅਸਦੁਦੀਨ ਓਵੈਸੀ (All India Majlis-e-Ittehadul Muslimeen chief Asaduddin Owaisi ) ਨੇ ਦੇਸ਼ ਵਿੱਚ ਔਰਤਾਂ ਵਿਰੁੱਧ ਅਪਰਾਧ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

ਅਸਦੁਦੀਨ ਓਵੈਸੀ ਨੇ ਹੈਦਰਾਬਾਦ ‘ਚ ਕਿਹਾ, “ਭਾਰਤ ਵਿੱਚ ਲਗਭਗ 10 ਪ੍ਰਤੀਸ਼ਤ ਕੁੜੀਆਂ ਪੰਜ ਸਾਲ ਤੋਂ ਘੱਟ ਉਮਰ ਵਿੱਚ ਮਰ ਜਾਂਦੀਆਂ ਹਨ, ਪਰ ਚਿੰਤਾ ਅਫਗਾਨਿਸਤਾਨ ਦੀ ਹੋ ਰਹੀ ਹੈ। ਉਨ੍ਹਾਂ ਕਿਹਾ ਭਾਰਤ ਵਿੱਚ ਔਰਤਾਂ ਵਿਰੁੱਧ ਅਣਗਿਣਤ ਜ਼ੁਲਮ ਹੁੰਦੇ ਹਨ, ਪਰ ਕੇਂਦਰ ਸਰਕਾਰ ਨੂੰ ਅਫਗਾਨਿਸਤਾਨ ਦੀਆਂ ਔਰਤਾਂ ਨੂੰ ਲੈਕੇ ਚਿੰਤਾ ‘ਚ ਹੈ।

ਤਾਲਿਬਾਨ ਵੱਲੋਂ ਤਿੱਖਾ ਅਤੇ ਅਣਕਿਆਸੇ ਹਮਲੇ ਦੇ ਚਾਰ ਦਿਨ ਬਾਅਦ, ਅਫਗਾਨ ਰਾਜਧਾਨੀ ਦੀਆਂ ਸੜਕਾਂ ‘ਤੇ ਕੋਈ ਵੀ ਔਰਤ ਨਹੀਂ ਨਜ਼ਰ ਆਈ , ਕਾਬੁਲ ਦੇ ਢਹਿ ਜਾਣ ਤੋਂ ਬਾਅਦ ਕਈ ਕਾਰੋਬਾਰੀ ਔਰਤਾਂ ਨੇ ਆਪਣੇ ਰੈਸਟੋਰੈਂਟ ਬੰਦ ਕਰ ਦਿੱਤੇ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸਾਰੇ ਵਿਦਿਅਕ ਕੇਂਦਰ, ਸਕੂਲ, ਯੂਨੀਵਰਸਿਟੀਆਂ, ਸਰਕਾਰੀ ਇਮਾਰਤਾਂ ਅਤੇ ਨਿੱਜੀ ਦਫਤਰ ਵੀ ਬੰਦ ਕਰ ਦਿੱਤੇ ਗਏ ਹਨ।

Spread the love