ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ |

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਦੀ ਮੁਲਾਕਾਤ ਹੋਈ ਹੈ।

ਇਹ ਮੁਲਾਕਾਤ ਸਿਸਵਾਂ ਫਾਰਮ ਹਾਊਸ ਵਿੱਚ ਹੋਈ। ਇਸ ਅਹਿਮ ਮੀਟਿੰਗ ‘ਚ ਨਵਜੋਤ ਸਿੱਧੂ ਨਾਲ ਪ੍ਰਗਟ ਸਿੰਘ ਅਤੇ ਕੁਲਜੀਤ ਨਾਗਰਾ ਵੀ ਮੌਜੂਦ ਸਨ |

ਮੀਟਿੰਗ ‘ਚ ਸਿੱਧੂ ਨੇ ਕੈਪਟਨ ਨੂੰ ਅਪੀਲ ਕੀਤੀ ਹੈ ਕਿ ਉਹ ਮੰਤਰੀਆਂ ਨੂੰ ਹੁਕਮ ਦੇਣ ਕਿ ਉਹ ਰੋਜ਼ਾਨਾ ਕਾਂਗਰਸ ਭਵਨ ਬੈਠਕ ਕਰਨ | ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਰੋਸਟਰ ਜਾਰੀ ਕੀਤਾ ਹੈ ਕਿ ਕਿਹੜੇ ਮੰਤਰੀ ਕਿਸ ਦਿਨ ਤੇ ਕਦੋਂ ਕਾਂਗਰਸ ਭਵਨ ਬੈਠ ਆਗੂਆਂ ਤੇ ਆਮ ਲੋਕਾਂ ਦੀਆਂ ਦਿੱਕਤਾ ਸੁਣਨਗੇ |

ਦੱਸ ਦਈਏ ਕਿ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਨਵਜੋਤ ਸਿੱਧੂ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਮੁਲਾਕਾਤ ਕਰਨ ਆਏ ਹਨ |

ਸਿੱਧੂ ਨੇ ਕੈਪਟਨ ਨੂੰ ਇੱਕ ਚਿੱਠੀ ਸੋਂਪੀ ਹੈ। ਚਿੱਠੀ ਵਿੱਚ ਸਿੱਧੂ ਨੇ ਕੀ ਮੰਗ ਕੀਤੀ ਤੇ ਕੀ ਕਿਹਾ ਹੇਠਾਂ ਪੜ੍ਹੋ

Spread the love