ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖ਼ਬੀਰ ਸਿੰ ਬਾਦਲ ਨੇ ਅੱਜ ਪੰਜਾਬ ਦੀਆਂ 100 ਸੀਟਾਂ ਲਈ ਬੀਤੇ ਕਲ੍ਹ ਸ਼ੁਰੂ ਕੀਤੀ ਆਪਣੀ ਯਾਤਰਾ ਦੇ ਦੂਜੇ ਦਿਨ ਗੁਰੂ ਹਰਸਾਏ ਹਲਕੇ ਲਈ ਪਾਰਟੀ ਉਮੀਦਵਾਰ ਦਾ ਐਲਾਨ ਕਰ ਦਿੱਤਾ।

Vardev Singh Noni Mann Akali Dal ਵੀਰਵਾਰ ਨੂੰ ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ਸ: ਵਰਦੇਵ ਸਿੰਘ ਨੋਨੀ ਮਾਨ 2022 ਵਿਧਾਨ ਸਭਾ ਚੋਣਾਂ ਲਈ ਗੁਰੂਹਰਸਾਏ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ।

ਜ਼ਿਕਰਯੋਗ ਹੈ ਕਿ ਸਾਬਕਾ ਐਮ.ਪੀ. ਸ: ਜ਼ੋਰਾ ਸਿੰਘ ਮਾਨ ਦੇ ਬੇਟੇ ਸ: ਵਰਦੇਵ ਸਿੰਘ ਨੋਨੀ ਮਾਨ ਨੇ 2012 ਅਤੇ 2017 ਵਿੱਚ ਵੀ ਅਕਾਲੀ ਦਲ ਦੀ ਟਿਕਟ ’ਤੇ ਗੁਰੂ ਹਰਸਹਾਏ ਤੋਂ ਕਾਂਗਰਸ ਦੇ ਉਮੀਦਵਾਰ ਸ: ਗੁਰਮੀਤ ਸਿੰਘ ਰਾਣਾ ਸੋਢੀ ਦੇ ਖਿਲਾਫ਼ ਚੋਣ ਲੜੀ ਸੀ ਜਿਹੜੀ ਉਹ ਹਾਰ ਗਏ ਸਨ।

ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ਸ: ਨੋਨੀ ਮਾਨ ਉਨ੍ਹਾਂ ਦੇ ਭਰਾਵਾਂ ਵਾਂਗ ਹਨ ਅਤੇ ਉਹ ਹੀ ਸ:ਰਾਣਾ ਸੋਢੀ ਨੂੰ ਅਗਲੀ ਵਾਰ ਹਰਾ ਕੇ ਜਿੱਤ ਪ੍ਰਾਪਤ ਕਰਨਗੇ।

Spread the love