ਰੱਖੜੀ ਦੇ ਤਿਉਹਾਰ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਔਰਤਾਂ ਨੂੰ ਬਹੁਤ ਖੂਬ ਤੋਹਫ਼ਾ ਦਿੱਤਾ ਹੈ।

ਜਿਸ ਨਾਲ ਔਰਤਾਂ ਖੁਸ਼ ਨਜ਼ਰ ਆਉਣ ਗਿਆਂ ,ਇੱਕ ਪਾਸੇ ਰੱਖੜੀ ਦੇ ਤੋਹਫ਼ੇ ਭਰਾਵਾਂ ਵੱਲੋਂ ‘ਤੇ ਹੁਣ ਇੱਕ ਤੋਹਫ਼ਾ ਪ੍ਰਸ਼ਾਸਨ ਵੱਲੋਂ।

ਕੱਲ੍ਹ ਨੂੰ ਜਾਣੀ ਕੇ 22 ਅਗਸਤ ਨੂੰ ਔਰਤਾਂ ਬੱਸਾਂ ‘ਚ ਮੁਫਤ ਸਫ਼ਰ ਕਰਨਗੀਆਂ ਇਹ ਸਹੂਲਤ ਮੁਹੱਈਆ ਕਰਵਾਉਣ ਦਾ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਹੈ। ਸਾਰੀਆਂ ਲੋਕਲ ਏਸੀ ਅਤੇ ਨਾਨ-ਏਸੀ, ਸੀਟੀਯੂ ਬੱਸਾਂ ਵਿੱਚ ਔਰਤਾਂ ਮੁਫਤ ਸਫਰ ਕਰ ਸਕਣਗੀਆਂ।

ਇਹ ਸਹੂਲਤ ਸਿਰਫ ਟ੍ਰਾਈ-ਸਿਟੀ ਵਿੱਚ ਹੀ ਮਿਲੇਗੀ। ਲੰਮੇ ਰੂਟਾਂ ਉਤੇ ਪਹਿਲਾਂ ਵਾਂਗ ਹੀ ਕਿਰਾਇਆ ਲੱਗੇਗਾ।

Spread the love