ਰੂਸ ਦੇ ਰਾਸ਼ਟਰਪਤੀ ਨੇ ਅਫ਼ਗ਼ਾਨਿਸਤਾਨ ਦੇ ਹਾਲਾਤਾਂ ‘ਤੇ ਪ੍ਰਤੀਕਿਿਰਆ ਦਿੱਤੀ ਹੈ।

ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਅਫ਼ਗ਼ਾਨਿਸਤਾਨ ’ਚੋਂ ਸੁਰੱਖਿਅਤ ਕੱਢ ਕੇ ਲਿਆਂਦੇ ਲੋਕਾਂ ਨੂੰ ਰੂਸ ਨੇੜਲੇ ਮੁਲਕਾਂ ਵਿੱਚ ਭੇਜਣ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ ਹੈ।

ਦੱਸ ਦੇਈਏ ਕਿ ਜਿੱਥੇ ਪੱਛਮੀ ਮੁਲਕਾਂ ਵੱਲੋਂ ਲੋਕਾਂ ਨੂੰ ਅਫ਼ਗ਼ਾਨਿਸਤਾਨ ’ਚੋਂ ਕੱਢਣ ਲਈ ਦੌੜ ਭੱਜ ਕੀਤੀ ਜਾ ਰਹੀ ਹੈ, ਉਥੇ ਮਾਸਕੋ ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ’ਤੇ ਕੀਤੇ ਕਬਜ਼ੇ ਦੀ ਲਗਾਤਾਰ ਤਾਰੀਫ਼ ਕਰ ਰਿਹਾ ਹੈ।

ਇਸ ਤੋਂ ਪਹਿਲ਼ਾਂ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲੈਵਰੋਵ ਨੇ ਕਿਹਾ ਕਿ ਤਾਲਿਬਾਨ ਨੇ ਹੁਣ ਤੱਕ ਆਪਣੇ ਕੌਲ ਕਰਾਰਾਂ ਨੂੰ ਪੂਰਾ ਕੀਤਾ ਹੈ।

ਉਧਰ ਰੂਸੀ ਸਰਾਕਰ ਦਾ ਕਹਿਣਾ ਕਿ ਉਹ ਨਹੀਂ ਚਾਹੁੰਦੇ ਕਿ ਸ਼ਰਨਾਰਥੀਆਂ ਦੀ ਆੜ ਹੇਠ ਦਹਿਸ਼ਤਗਰਦ ਇਥੇ ਡੇਰੇ ਲਾਉਣ।

ਰੂਸੀ ਖ਼ਬਰ ਏਜੰਸੀਆਂ ਨੇ ਕਿਹਾ ਕਿ ਪੂਤਿਨ ਨੇ ਕੁਝ ਪੱਛਮੀ ਮੁਲਕਾਂ ਦੇ ਇਸ ਵਿਚਾਰ ਦੀ ਨੁਕਤਾਚੀਨੀ ਕੀਤੀ ਹੈ ਕਿ ਅਫ਼ਗ਼ਾਨਿਸਤਾਨ ’ਚੋਂ ਆਉਣ ਵਾਲੇ ਸ਼ਰਨਾਰਥੀਆਂ ਦੇ ਵੀਜ਼ਿਆਂ ’ਤੇ ਅਮਰੀਕਾ ਤੇ ਯੂਰੋਪ ਵੱਲੋਂ ਅਮਲੀ ਕਾਰਵਾਈ ਕੀਤੇ ਜਾਣ ਤੱਕ ਉਨ੍ਹਾਂ ਨੂੰ ਗੁਆਂਢੀ ਕੇਂਦਰੀ ਏਸ਼ਿਆਈ ਮੁਲਕਾਂ ਵਿੱਚ ਸਥਾਪਤ ਕੀਤਾ ਜਾਵੇ।

Spread the love