ਪ੍ਰਾਈਮ ਏਸ਼ੀਆ ਨਿਊਜ਼
ਚੰਡੀਗੜ੍ਹ,23 ਅਗਸਤ
ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸ੍ਰੌਮਣੀ ਅਕਾਲੀ ਦਲ ਬਾਦਲ ਸਿਰਫ ਕਿਸਾਨੀ ਅੰਦੋਲਨ ਕਰਕੇ ਭਾਜਪਾ ਨਾਲੋ ਅਲੱਗ ਚੱਲ ਰਿਹਾ ਹੈ ਵੈਸੇ ਇਹਨਾ ਦੋਹਾ ਪਾਰਟੀਆ ਦੇ ਆਪਸੀ ਰਿਸ਼ਤੇ ਪਹਿਲਾ ਦੀ ਤਰਾ ਬਰਕਰਾਰ ਹਨ ਇਸੇ ਕਰਕੇ ਹੀ ਆਮ ਲੋਕਾ ਦੇ ਅੱਖਾ ਵਿੱਚ ਘੱਟਾ ਪਾਉਣ ਲਈ ਹੁਣ ਭਾਜਪਾ ਦੇ ਸਿਰਕੱਢ ਆਗੂਆ ਨੂੰ ਅਕਾਲੀ ਦਲ ਵਿੱਚ ਸਾਮਲ ਕੀਤਾ ਜਾ ਰਿਹਾ ਹੈ ।
ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਗੁਰੂਹਰਸਹਾਏ ਵਿਖੇ ਕਿਸਾਨ ਆਗੂਆ ਨਾਲ ਲੰਮੀ ਬਹਿਸ ਦੌਰਾਨ ਇਹ ਪ੍ਰਵਾਨ ਕਰ ਲਿਆ ਕਿ ਜੇ ਉਹਨਾ ਦੀ ਦੁਬਾਰਾ ਸਰਕਾਰ ਬਣ ਵੀ ਗਈ ਤਾ ਉਹ ਰਿਸ਼ਵਤਖੋਰੀ ਨੂੰ ਬੰਦ ਨਹੀ ਕਰ ਸਕਣਗੇ ।
ਜੋ ਕਿ ਬੇਹੱਦ ਅਫਸੋਸਨਾਕ ਤੇ ਨਿਰਾਸ਼ਾਜਨਕ ਪਹਿਲੂ ਹੈ । ਉਹਨਾ ਕਿਹਾ ਕਿ ਸੁਖਬੀਰ ਬਾਦਲ ਕਿਸਾਨਾ ਦੇ ਕਿਸੇ ਵੀ ਪ੍ਰਸਨ ਦਾ ਸਪੱਸ਼ਟੀਕਰਨ ਨਹੀ ਦੇ ਸਕੇ ਉਹਨਾ ਕਿਹਾ ਕਿ ਰੋਟੀ ਕਪੜਾ ਤੇ ਮਕਾਨ ਹਰ ਪ੍ਰੀਵਾਰ ਦੀ ਸਭ ਤੋ ਵੱਡੀ ਲੋੜ ਹੈ ।
ਅੱਜ ਦੇ ਇਸ ਦੌਰ ਵਿੱਚ ਸਭ ਤੋਂ ਵੱਡੀ ਚਿੰਤਾ ਇਨਸਾਨ ਦੀ ਆਪਣੀ ਸਿਹਤ ਪ੍ਰਤੀ ਹੈ , ਪ੍ਰਾਈਵੇਟ ਹਸਪਤਾਲਾਂ ਦਾ ਏਨਾ ਮਹਿੰਗਾ ਇਲਾਜ ਗ਼ਰੀਬ ਕਿਸ ਤਰ੍ਹਾਂ ਜੀ ਪਾਏਗਾ : ਗ਼ਰੀਬ ਨੂੰ ਇਹ ਸੋਚ ਖਾਈ ਜਾਂਦੀ ਹੈ l
ਇਸ ਕਰ ਕੇ ਸਰਕਾਰੀ ਹਸਪਤਾਲਾਂ ਨੂੰ ਵੱਧ ਤੋਂ ਵੱਧ ਗਰਾਂਟਾਂ ਦੇ ਕੇ ਚੰਗੇ ਡਾਕਟਰਾਂ ਦੀ ਭਰਤੀ ਕਰ ਕੇ ਫ੍ਰੀ ਇਲਾਜ ਕੀਤਾ ਜਾਵੇ ਤਾਂ ਜੋ ਹਰ ਗ਼ਰੀਬ ਦੇ ਮਨ ਵਿਚੋਂ ਇਕ ਡਰ ਨਿਕਲ ਜਾਵੇ ਕਿ ਮੇਰਾ ਇਲਾਜ ਹਰ ਵਕਤ ਫਰੀ ਹੋ ਸਕਦਾ ਹੈ ਦੂਜੀ ਅਤੇ ਸਭ ਤੋਂ ਵੱਧ ਖਤਰਨਾਕ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਹਰ ਕੋਨੇ ਦੇ ਵਿੱਚ ਹਰ ਕਿਸਮ ਦੇ ਅਨਾਜ ਦੇ ਵਿੱਚ ਜ਼ਹਿਰ ਦੀ ਮਿਲਾਵਟ ਹੋ ਰਹੀ ਹੈ ਕੋਈ ਵੀ ਖਾਣ ਪੀਣ ਵਾਲੀ ਚੀਜ਼ ਲੈ ਲਵੋ ਜ਼ਹਿਰ ਨਾਲੋਂ ਘੱਟ ਨਹੀਂ ਇਸ ਕਰਕੇ ਸਿਹਤ ਦਾ ਖਿਲਵਾੜ ਕਰਨ ਵਾਲੇ ਲੋਕਾਂ ਨੂੰ ਨੱਥ ਪਾਉਣੀ ਪਵੇਗੀ ਤਾਂ ਜੋ ਘੱਟ ਤੋਂ ਘੱਟ ਬਿਮਾਰੀ ਪੰਜਾਬ ਵਿੱਚ ਪੈਦਾ ਹੋ ਸਕੇ ।
ਸੰਯੁਕਤ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿਪੰਜਾਬ ਦੀ ਸੱਤਰ ਪ੍ਰਤੀਸ਼ਤ ਗ਼ਰੀਬ ਜਨਤਾ ਦੇ ਮਨ ਵਿਚ ਦੂਸਰਾ ਡਰ ਇਹ ਰਹਿੰਦਾ ਹੈ ਕਿ ਮੇਰੇ ਬੱਚੇ ਪੜ੍ਹ ਸਕਣਗੇ ਜਾਂ ਘੱਟ ਤੋਂ ਘੱਟ ਪਲੱਸ ਟੂ ਕਰ ਕੇ ਕੀ ਉਹ ਛੋਟੀ ਮੋਟੀ ਨੌਕਰੀ ਜਾਂ ਫ਼ੌਜ ਵਿੱਚ ਜਾਂ ਪੁਲੀਸ ਵਿਚ ਭਰਤੀ ਹੋ ਸਕਣਗੇ ਇਸ ਕਰ ਕੇ ਸਰਕਾਰੀ ਸਕੂਲਾਂ ਨੂੰ ਹਰ ਢੰਗ ਨਾਲ ਅਪਗ੍ਰੇਡ ਕਰ ਕੇ ਚੰਗੇ ਟੀਚਰਾਂ ਦਾ ਪ੍ਰਬੰਧ ਕਰ ਕੇ ਫ੍ਰੀ ਪੜ੍ਹਾਈ ਕੀਤੀ ਜਾਵੇ ।
ਕਾਨੂੰਨੀ ਵਿਵਸਥਾ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣਾ ਅਤੇ ਉਹਦੀ ਉੱਪਰ ਨਜ਼ਰ ਬਣਾਈ ਰੱਖਣਾ ਬਹੁਤ ਵੱਡੀ ਜ਼ਰੂਰਤ ਹੈ । ਅੱਜ ਹਰ ਪਾਸੇ ਗੁੰਡਾਗਰਦੀ ਅਤੇ ਮੁਲਾਜ਼ਮਾਂ ਦੀ ਮਨਮਾਨੀ ਕਾਰਨ ਪੰਜਾਬ ਵਿੱਚ ਅਸਥਿਰਤਾ ਪੈਦਾ ਹੋ ਗਈ ਹੈ ਜਿਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਚੰਗਾ ਭਵਿੱਖ ਦੇਖਣਾ ਚਾਹੁੰਦੇ ਹਨ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਸਵਾਲ ਖੜ੍ਹਾ ਹੁੰਦਾ ਹੈ ਕਿ ਇੰਨਾ ਪੈਸਾ ਕਿੱਥੋਂ ਆਏਗਾ ਅੱਜ ਪੰਜਾਬ ਦੀ ਸਾਲ ਦੀ ਇੱਕ ਲੱਖ ਅੱਸੀ ਹਜ਼ਾਰ ਕਰੋੜ ਰੁਪਏ ਦਾ ਬਜਟ ਹੈ ਹੋਰ ਸਾਡੀ ਆਬਾਦੀ ਤਿੱਨ ਕਰੋੜ ਹਿਸਾਬ ਤੁਸੀਂ ਆਪ ਕਰ ਲਓ ਪਰ ਹੈੱਡ ਸੱਠ ਹਜ਼ਾਰ ਰੁਪਿਆ ਬਣਦਾ ਹੈ ਮੈਂ ਇਸ ਤੋਂ ਇਕ ਕਦਮ ਅੱਗੇ ਸੋਚਦਾ ਹਾਂ ਇੱਕ ਵਾਰ ਪੰਜਾਬ ਦੇ ਪਿੰਡਾਂ ਦੀਆਂ ਜੋ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ ਉਹ ਅੱਧੀਆਂ ਕਰ ਦਿਓ ਔਰ ਤਿੱਨ ਹਜਾਰ ਕਰੋੜ ਰੁਪਿਆ ਪੰਜਾਬ ਦੇ ਲੋਕਾਂ ਲਈ ਖ਼ਰਚ ਕਰ ਦਿਓ ਪੰਜਾਬ ਹਰ ਨਾਗਰਿਕ ਖ਼ੁਸ਼ਹਾਲ ਨਜ਼ਰ ਆਏਗਾ ਦੁਬਾਰਾ ਕਿਸੇ ਕੋਲੋਂ ਵੋਟ ਮੰਗਣ ਦੀ ਲੋੜ ਨਹੀਂ ਪਵੇਗੀ ਲੋਕ ਤੁਹਾਡੇ ਤੱਕ ਆਪ ਪਹੁੰਚ ਕਰਨਗੇ ¦
ਉਹਨਾ ਕਿਹਾ ਕਿ ਪੰਜਾਬ ਅੰਦਰ ਬੇਵਿਸਵਾਸੀ ਵਾਲਾ ਮਾਹੌਲ ਹੈ ਪਹਿਲਾ ਬਾਦਲ ਦਲ ਅਤੇ ਭਾਜਪਾ ਨੇ ਤੇ ਹੁਣ ਕਾਗਰਸ ਨੇ ਪੰਜਾਬ ਵਾਸੀਆ ਨਾਲ ਵਾਅਦਾ ਖਿਲਾਫੀ ਕੀਤੀ ਹੈ । ਉਹਨਾ ਕਿਹਾ ਕਿ ਸ੍ਰੌਮਣੀ ਅਕਾਲੀ ਦਲ ਸੰਯੁਕਤ ਵੱਲੋ ਪੰਜਾਬ ਅੰਦਰ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਮਾਹੌਲ ਨੂੰ ਸਾਰਥਿਕ ਲੀਹਾ ਤੇ ਲਿਆਉਣ ਲਈ ਮਾਸਟਰ ਪਲਾਨ ਬਣਾਇਆ ਜਾ ਰਿਹਾ ਹੈ ਜਿਸ ਦਾ ਐਲਾਨ ਆਉਦੇ ਦਿਨਾ ਵਿੱਚ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀੰਡਸਾ ਆਪਸੀ ਸਲਾਹ ਮਸ਼ਵਰੇ ਨਾਲ ਕਰਨਗੇ।