ਪ੍ਰਾਈਮ ਏਸ਼ੀਆ ਨਿਊਜ਼

ਚੰਡੀਗੜ੍ਹ,23 ਅਗਸਤ

ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਫੇਰ ਤੋਂ ਚਰਚਾ ‘ਚ ਹਨ। ਮਾਲਵਿੰਦਰ ਮਾਲੀ ਨੇ ਇੰਦਰਾ ਗਾਂਧੀ ਦਾ ਵਿਵਾਦਿਤ ਸਕੈੱਚ ਸ਼ੇਅਰ ਕੀਤਾ ਹੈ। ਮਾਲੀ ਨੇ ਸੋਸ਼ਲ ਮੀਡੀਆ ‘ਤੇ 1989 ਵਿੱਚ ਪ੍ਰਕਾਸ਼ਤ ‘ਜਨਤਕ ਪੈਗਾਮ’ ਨਾਂ ਦੇ ਇੱਕ ਪੰਜਾਬੀ ਮੈਗਜ਼ੀਨ ਦੇ ਕਵਰ ਨੂੰ ਸਾਂਝਾ ਕੀਤਾ ਹੈ।

ਇਸ ਵਿੱਚ ਇੰਦਰਾ ਗਾਂਧੀ ਮਨੁੱਖੀ ਖੋਪੜੀਆਂ ਦੇ ਢੇਰ ਉੱਤੇ ਖੜ੍ਹੇ ਵਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਹੱਥ ਵਿੱਚ ਬੰਦੂਕ ਉੱਤੇ ਇੱਕ ਖੋਪੜੀ ਵੀ ਲਟਕ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਨੂੰ ਅਮਰਿੰਦਰ ਸਿੰਘ ਨੇ ਸਖਤ ਤਾੜਨਾ ਕੀਤੀ ਹੈ।

ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਪੰਜਾਬ ਕਾਂਗਰਸ ਦੇ ਮੁਖੀ ਨੂੰ ਸਲਾਹ ਦੇਣ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁੱਦਿਆਂ ‘ਤੇ ਕੋਈ ਬਿਆਨ ਨਾ ਦਿਓ ਜਿਨ੍ਹਾਂ ਬਾਰੇ ਤੁਸੀਂ ਜਾਣੂ ਨਹੀਂ ਹੋ ਅਤੇ ਖਾਸ ਕਰਕੇ ਜਦੋਂ ਤੁਸੀਂ ਇਹ ਵੀ ਨਹੀਂ ਜਾਣਦੇ ਹੋ ਕਿ ਇਸ ਦੇ ਨਤੀਜੇ ਕੀ ਹੋ ਸਕਦੇ ਹਨ। ਕੈਪਟਨ ਨੇ ਕਸ਼ਮੀਰ ਅਤੇ ਪਾਕਿਸਤਾਨ ਬਾਰੇ ਕੀਤੀ ਗਈ ਬਿਆਨਬਾਜ਼ੀ ਨੂੰ ‘ਰਾਸ਼ਟਰ ਵਿਰੋਧੀ’ ਕਰਾਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੱਧੂ ਗਾਂਧੀ ਪਰਿਵਾਰ ਦੇ ਕਰੀਬੀ ਹਨ ਤੇ ਅਕਸਰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਆਪਣੀ ਨੇੜਤਾ ਦੱਸਣ ਲਈ ਉਨ੍ਹਾਂ ਨਾਲ ਉਨ੍ਹਾਂ ਦੀਆਂ ਫੋਟੋਆਂ ਸਾਂਝੀਆਂ ਕਰਦੇ ਰਹੇ ਹਨ।

ਇਸ ਕਾਰਨ, ਕਾਂਗਰਸੀ ਨੇਤਾਵਾਂ ਨੇ ਇਸ ਫੋਟੋ ‘ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਮਾਲੀ ਨੂੰ ਸਕੈਚ ਹਟਾਉਣ ਲਈ ਕਿਹਾ ਹੈ। ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਵਿਰੋਧ ਦੇ ਬਾਵਜੂਦ, ਮਾਲੀ ਨੇ ਇਸ ਸਕੈੱਚ ਨੂੰ ਹਟਾਇਆ ਨਹੀਂ ਹੈ. ਨਾ ਹੀ ਉਨ੍ਹਾਂ ਮੁਆਫੀ ਮੰਗੀ ਹੈ। ਸਵਾਲ ਉਠਣ ਤੋਂ ਬਾਅਦ ਅੱਜ ਨਵਜੋਤ ਸਿੱਧੁ ਨੇ ਆਪਣੇ ਸਲਾਹਕਾਰਾਂ ਨੂੰ ਘਰ ਸੱਦਿਆ ਸੀ । ਡਾ. ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਮਾਲੀ ਸਿੱਧੂ ਦੀ ਪਟਿਆਲਾ ਰਿਹਾਇਸ਼ ‘ਤੇ ਪਹੁੰਚੇ। ਮਾਲੀ ਦੀਆਂ ਪੋਸਟਾਂ ਨੂੰ ਲੈ ਕੇ ਕੈਪਟਨ ਵੀ ਇਤਰਾਜ਼ ਜਤਾ ਚੁੱਕੇ ਹਨ।

ਮੁਲਾਕਾਤ ਤੋਂ ਬਾਅਦ ਮਾਲੀ ਨੇ ਕਿਹਾ ਕਿ ਮੇਰੀਆਂ ਪੁਰਾਣੀਆਂ ਟਿੱਪਣੀਆਂ ‘ਤੇ ਸ਼ੋਰ ਪਾਇਆ ਜਾ ਰਿਹਾ ਹੈ। ਸਭ ਨੂੰ ਆਪਣੇ ਵਿਚਾਰ ਦੱਸਣ ਦਾ ਕਹਿਣ ਦਾ ਹੱਕ ਹੈ ਉਥੇ ਹੀ ਡਾ. ਗਰਗ ਨੇ ਕਿਹਾ ਕਿ ਉਹ ਸਿੱਧੂ ਨਾਲ ਗੱਲ ਕਰਕੇ ਆਏ ਹਨ ਕਿ ਪਿਛਲੇ 30 ਸਾਲ ਤੋਂ ਪੰਜਾਬ ਸਿਰ ਜੋ ਕਰਜ਼ ਚੜਿਆ ਹੈ ਕਿਵੇਂ ਚੜਿਆ ,ਕਿਸਨੇ ਚੜਾਈਆ ਇਹ ਜ਼ਰੂਰ ਵਿਚਾਰਨ ਵਾਲੀ ਗੱਲ ਹੈ ਪਰ ਸਿੱਧੂ ਦੇ ਨਾਲ ਇਨ੍ਹਾਂ ਸਲਾਹਕਾਰਾਂ ਦੀ ਅਸਲ ਗੱਲ ਕੀ ਹੋਈ ਹੈ ਉਹ ਨਹੀਂ ਦੱਸੀ ਤੇ ਨਾਲ ਹੀ ਨਵਜੋਤ ਸਿੱਧੂ ਮੀਡੀਆ ਸਾਹਮਣੇ ਆਏ।

Spread the love