ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੱਖਾਂ ਕਿਸਾਨ ਲੰਮੇ ਸਮੇਂ ਤੋਂ ਦਿੱਲੀ ਧਰਨੇ ‘ਤੇ ਬੈਠੇ ਹਨ।

ਦਿੱਲੀ ਬਰੂਹਾਂ ‘ਤੇ ਬੈਠੇ ਹੁਣ ਤੱਕ ਬਹੁਤ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉੱਥੇ ਹੀ,ਆਮ ਲੋਕਾਂ ਨਾਲ,ਪੰਜਾਬੀ ਫ਼ਿਲਮ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਅਤੇ ਅਦਾਕਾਰ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕ ਰਹੇ ਹਨ। ਪਰ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਸ਼ਹੂਰ ਪੰਜਾਬੀ ਫਿਲਮ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ।

ਜਿਸ ਵਿੱਚ ਜਗਦੀਪ ਸਿੰਘ ਸਿੱਧੂ ਨੇ ਕੁੱਝ ਤਸਵੀਰਾਂ ਅਤੇ ਫਿਲਮ ‘ਕਿਸਮਤ 2’ ਦਾ ਇੱਕ ਪੋਸਟਰ ਨੂੰ ਸਾਂਝਾ ਕੀਤਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਲਿਖਿਆ ਹੈ – ਕੌਣ ਕਿੰਨਾ ਸੱਚਾ ਹੈ ਕਿੰਨਾ ਝੂਠਾ ਹੈ ਇਸ ਗੱਲ ਦਾ ਨਬੇੜਾ ਤਾਂ ਕੀਤੇ ਹੋਣਾ ਪਰ ਫੇਰ ਵੀ ਜਿਹੜੇ ਭਾਈ ਭੈਣ ਸਾਡੇ ਤੋਂ ਦੁਖੀ ਹਨ ਇਹ ਪੋਸਟ ਉਨ੍ਹਾਂ ਲਈ ਹੈ। ਉਨ੍ਹਾਂ ਨੇ ਅੱਗੇ ਕੀ ਕਿਹਾ ਹੇਠਾਂ ਪੋਸਟ ਵਿੱਚ ਪੜ੍ਹੋ ..

Spread the love