ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਲੋਕਾਂ ਵਿਚ ਹੜਕੰਪ ਮਚਿਆ ਹੋਇਆ ਹੈ।
ਚਰਚਾ ਹੈ ਕਿ ਕਈ ਲੋਕ ਦੇਸ਼ ਛੱਡਣ ਨੂੰ ਮਜ਼ਬੂਰ ਨੇ ਤੇ ਦੂਜੇ ਦੇਸ਼ ਜਾਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ।
ਇਸੇ ਦੌਰਾਨ ਏਅਰਪੋਰਟ ਦੇ ਹਾਲਾਤ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਨੇ।ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਨਿੱਤ ਨਿੱਘਰਦੇ ਹਾਲਾਤ ਦਰਮਿਆਨ ਭਾਰਤ ਆਪਣੇ 329 ਨਾਗਰਿਕਾਂ ਤੇ ਦੋ ਅਫ਼ਗ਼ਾਨ ਕਾਨੂੰਨਸਾਜ਼ਾਂ ਸਮੇਤ 392 ਦੇ ਕਰੀਬ ਲੋਕਾਂ ਨੂੰ ਤਿੰਨ ਵੱਖੋ-ਵੱਖਰੀਆਂ ਉਡਾਣਾਂ ਰਾਹੀਂ ਅਫ਼ਗਾਨਿਸਤਾਨ ’ਚੋਂ ਸੁਰੱਖਿਅਤ ਕੱਢ ਲਿਆਇਆ ਹੈ।
ਦੋ ਉਡਾਣਾਂ ਦੋਹਾ ਤੇ ਦੁਸ਼ਾਂਬੇ ਤੋਂ ਜਦੋਂਕਿ ਤੀਜੀ ਉਡਾਣ ਕਾਬੁਲ ਤੋਂ ਸਿੱਧੀ ਦਿੱਲੀ ਦੇ ਹਿੰਡਨ ਹਵਾਈ ਬੇਸ ’ਤੇ ਪੁੱਜੀ।
ਭਾਰਤੀ ਹਵਾਈ ਸੈਨਾ ਦੇ ਸੀ-17 ਮਾਲਵਾਹਕ ਜਹਾਜ਼ ਦੀ ਸਿੱਧੀ ਉਡਾਣ ਵਿੱਚ ਕੁੱਲ 168 ਲੋਕ, ਜਿਨ੍ਹਾਂ ਵਿੱਚ 107 ਭਾਰਤੀ ਤੇ 23 ਅਫ਼ਗਾਨ ਸਿੱਖ ਤੇ ਹਿੰਦੂ ਸ਼ਾਮਲ ਸਨ।
ਤਾਜਿਿਕਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਦਿੱਲੀ ਪੁੱਜੀ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਵਿੱਚ 87 ਭਾਰਤੀ ਤੇ ਦੋ ਨੇਪਾਲੀ ਨਾਗਰਿਕ ਸਵਾਰ ਸਨ।
ਉਧਰ ਦੂਸਰੇ ਪਾਸੇ ਤਾਲਿਬਾਨ ਨੇ ਦੁਨੀਆਂ ਨੂੰ ਹੈਰਾਨ ਕਰ ਦੇਣ ਵਾਲੇ ਕੱਟੜਪੰਥੀ ਇਸਲਾਮਿਕ ਸਮੂਹ ਦੀ ਤੇਜ਼ੀ ਨਾਲ ਜਿੱਤ ਨਾਲ ਸੱਤਾ ਵਿੱਚ ਵਾਪਸੀ ਦੇ ਇੱਕ ਹਫਤੇ ਬਾਅਦ,ਰਾਜਧਾਨੀ ਤੋਂ ਹਜ਼ਾਰਾਂ ਅਫਗਾਨਾਂ ਅਤੇ ਵਿਦੇਸ਼ੀ ਲੋਕਾਂ ਦੀ ਹਫੜਾ -ਦਫੜੀ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ।