ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ‘ਚ ਖਰਾਬ ਹਾਲਾਤਾਂ ਦੌਰਾਨ ਭਾਰਤੀਆਂ ਦੇ ਵਾਪਸੀ ਦਾ ਸਿਲਸਿਲਾ ਜਾਰੀ ਹੈ।

ਅੱਜ 78 ਭਾਰਤੀ ਅਤੇ ਅਫ਼ਗਾਨੀ ਸਿੱਖਾਂ-ਹਿੰਦੂਆਂ ਨੂੰ ਲੈ ਕੇ ਇਕ ਜਹਾਜ਼ ਦਿੱਲੀ ਪੁੱਜਾ।

ਖਾਸ ਗੱਲ ਇਹ ਹੈ ਕਿ ਜਹਾਜ਼ ਵਿਚ ਅਫ਼ਗਾਨੀ ਸਿੱਖ ਆਪਣੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਲਿਆਏ।

ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸਿਰ ‘ਤੇ ਰੱਖ ਕੇ ਏਅਰਪੋਰਟ ਤੋਂ ਬਾਹਰ ਆਏ।

ਇਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਤੇ ਵੱਖ ਵੱਖ ਨਾਅਰਿਆਂ ਨਾਲ ਰਵਾਨਗੀ ਕੀਤੀ।

Spread the love