ਚੰਡੀਗੜ੍ਹ ,24 ਅਗਸਤ:

ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵਲੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿਧਾਨ ਸਭਾ ਹਲਕਾ ਅਮਲੋਹ ਅਤੇ ਸਮਰਾਲਾ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂਸ.ਰੋਮਾਣਾ ਜੀ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੋਜੂਦਗੀ ਵਧੇਰੈ ਅਸਰਦਾਰ ਬਣਾਉਣ ਲਈ ਹੋਣਹਾਰ ਨੌਜਵਾਨ ਆਗੂਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ ਇਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ। ਜਿਹਨਾਂ ਨੌਜਵਾਨ ਆਗੂਆਂ ਨੂੰ ਅੱਜ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :
ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਸਰਕਲ ਅਮਲੋਹ ਸ਼ਹਿਰੀ ਤੋਂ ਸ਼੍ਰੀ ਪੰਕਜ ਅਰੋੜਾ, ਅਮਲੋਹ ਦਿਹਾਤੀ ਤੋਂ ਸ.ਗੁਰਪ੍ਰੀਤ ਸਿੰਘ ਰੰਘੇੜੀ, ਬੁਗਾਂ ਕਲਾਂ ਦਿਹਾਤੀ ਤੋਂ ਸ.ਪਰਮਜੀਤ ਸਿੰਘ ਪੋਪੀ ਲੱਲੋ, ਮੰਡੀ ਗੋਬਿੰਦਗੜ੍ਹ ਸ਼ਹਿਰੀ-1 ਤੋਂ ਸ.ਦਰਸ਼ਨ ਸਿੰਘ ਨਸਰਾਲੀ, ਮੰਡੀ ਗੋਬਿੰਦਗੜ੍ਹ ਸ਼ਹਿਰੀ-2 ਤੋਂ ਸ. ਕਮਲ ਸਿੰਘ ਵੜੈਚ, ਮੰਡੀ ਗੋਬਿੰਦਗੜ੍ਹ ਦਿਹਾਤੀ ਤੋਂ ਸ.ਗੁਰਿੰਦਰਪਾਲ ਸਿੰਘ ਗਰਚਾ ਸ਼ਾਹਪੁਰ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।
ਜਿਲ੍ਹਾ ਲੁਧਿਆਣਾ ਦੇ ਹਲਕਾ ਸਮਰਾਲਾ ਦੇ ਸਰਕਲ ਮਾਦਪੁਰ ਤੋਂ ਸ.ਅੰਮ੍ਰਿਤਪਾਲ ਸਿੰਘ ਗੁਰੋਂ, ਸ਼੍ਰੀ ਝਾੜ ਸਾਹਿਬ ਤੋਂ ਸ.ਰਣਧੀਰ ਸਿੰਘ, ਲੋਪੌਂ ਤੋਂ ਸ.ਮਨਦੀਪ ਸਿੰਘ, ਮਾਣਕੀ ਤੋਂ ਸ.ਏਕਮਜੋਤ ਸਿੰਘ, ਹੇਡੋਂ ਬੇਟ ਤੋਂ ਸ.ਰੁਪਿੰਦਰ ਸਿੰਘ, ਸਮਰਾਲਾ ਸ਼ਹਿਰੀ ਤੋਂ ਸ਼੍ਰੀ ਸੰਕਰ ਕਲiਆਣ, ਸ਼੍ਰੀ ਮਾਛੀਵਾੜਾ ਸਾਹਿਬ ਸ਼ਹਿਰੀ ਤੋਂ ਸ.ਹਰਦੀਪ ਸਿੰਘ ਝੱਜ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

Spread the love