ਚੰਡੀਗੜ, 24 ਅਗਸਤ-

ਇੰਡੀਅਨ ਰੈਡ ਕਰਾਸ ਦੇ ਨੈਸ਼ਨਲ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮਿਲ ਕੇ ਉਨਾਂ ਨੂੰ ਆਪਣੀ ਦੋ ਪੁਸਤਕਾਂ ਭੇਂਟ ਕੀਤੀ। ਰਾਸ਼ਟਰਪਤੀ ਨੂੰ ਭੇਂਟ ਕੀਤੀ ਆਪਣੀ ਪਹਿਲੀ ਪੁਸਤਕ ਜਿਸ ਦਾ ਨਾਂ ‘ਇਨੀਸ਼ੇਟਿਵ’ ਹੈ, ਉਸ ਵਿਚ ਬੀਤੇ ਚਾਰ ਸਾਲਾਂ ਦੌਰਾਨ ਰੇਡਕਰਾਸ ਦੇ ਵਾਈਸ ਚੇਅਰਮੈਨ ਦੇ ਨਾਤੇ ਜੋ ਦੇਸ਼ ਭਰ ਵਿਚ ਨਵੀਂ ਸੇਵਾਵਾਂ ਸਫਲ ਤਰੀਕੇ ਨਾਲ ਚਲਾਈ ਗਈਆਂ ਹਨ, ਉਨਾਂ ਕੰਮਾਂ ਨੂੰ ਦਰਸ਼ਾਉਂਦੀ ਹੈ ਅਤੇ ਦੂਜੀ ਪੁਸਤਕ ‘ਮੈਂ ਇੱਕ ਕੋਰੋਨਾ ਯੌਧਾ ਹਾਂ’ ਜਿਸ ਵਿਚ ਉਨਾਂ ਵੱਲੋਂ ਕੋਰੋਨਾ ਮਹਾਮਾਰੀ ਦੇ ਦੌਰਾਨ ਆਪਣੇ ਨਾਲ ਸਬੰਧਤ ਗਤੀਵਿਧੀਆਂ ਨੂੰ ਉਜਾਗਰ ਕੀਤਾ ਗਿਆ ਹੈ।

ਖੰਨਾ ਨੇ ਦੱਸਿਆ ਕਿ ਰੈਡ ਕਰਾਸ ਨਾਲ ਸਬੰਧਤ ਉਨਾਂ ਦੀ ਪੁਸਤਕ ਇਨੀਸ਼ੇਟਿਵ ਨੂੰ ਪੜਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਆਪਣੇ ਬਤੌਰ ਰਾਜਪਾਲ ਦੇ ਕਾਰਜਕਾਲ ਦੌਰਾਨ ਰੈਡਕਰਾਸ ਨਾਲ ਕੀਤੇ ਸਮਾਜ ਸੇਵੀ ਕੰਮਾਂ ਨੂੰ ਉਨਾਂ ਨਾਲ ਸਾਂਝਾ ਕੀਤਾ।

ਜ਼ਿਕਰਯੋਗ ਹੈ ਕਿ ਅਵਿਨਾਸ਼ ਰਾਏ ਖੰਨਾ ਪੰਜਾਬ ਦੇ ਗੜਸ਼ੰਕਰ ਤੋਂ ਵਿਧਾਇਕ ਰਹਿਣ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਲੋਕ ਸਭਾ ਸਾਂਸਦ ਅਤੇ ਪੰਜਾਬ ਤੋਂ ਰਾਜਸਭਾ ਮੈਂਬਰ ਰਹਿ ਚੁੱਕੇ ਹਨ। ਖੰਨਾ ਬੀਤੇ ਇਕ ਸਾਲ ਦੇ ਲਈ ਪੰਜਾਬ ਹਿਊਮਨ ਰਾਈਟਸ ਕਮੀਸ਼ਨ ਦੇ ਮੈਂਬਰ ਵੀ ਰਹੇ ਅਤੇ ਅੱਜ ਕਲ ਇੰਡੀਅਨ ਰੈਡਕਰਾਸ ਦੇ ਨੈਸ਼ਨਲ ਵਾਈਸ ਚੇਅਰਮੈਨ ਦੇ ਨਾਤੇ ਸੇਵਾ ਕਰ ਰਹੇ ਹਨ।
ਭਾਜਪਾ ਵਿਚ ਅਵਿਨਾਸ਼ ਰਾਏ ਖੰਨਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਰਹਿਣ ਦੇ ਨਾਲ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਜੰਮੂ ਕਸ਼ਮੀਰ, ਰਾਜਸਥਾਨ, ਗੋਆ, ਤਿ੍ਰਪੁਰਾ ਦੇ ਪ੍ਰਭਾਰੀ ਰਹਿ ਚੁੱਕੇ ਹਨ ਅਤੇ ਅੱਜਕਲ ਹਿਮਾਚਲ ਦੇ ਇੰਚਾਰਜ ਦੇ ਨਾਤੇ ਜਿੰਮੇਦਾਰੀ ਨਿਭਾ ਰਹੇ ਹਨ।

Spread the love